ਲੰਡਨ— ਮਹਾਭਾਰਤ ਭਾਰਤੀ ਇਤਿਹਾਸ ਦਾ ਅਜਿਹਾ ਹਿੱਸਾ ਹੈ, ਜਿਸ ਬਾਰੇ ਸ਼ਾਇਦ ਭਾਰਤ ਦਾ ਬੱਚਾ-ਬੱਚਾ ਜਾਣਦਾ ਹੈ। ਅੱਜ ਦੇ ਜ਼ਮਾਨੇ ਵਿਚ ਇਸ ਬਾਰੇ ਸ਼ਾਇਦ ਲੋਕ ਜ਼ਿਆਦਾ ਰੁੱਚੀ ਨਹੀਂ ਲੈਂਦੇ ਜਾਂ ਫਿਰ ਤਕਨਾਲੋਜੀ ਨਾਲ ਇਨ੍ਹਾਂ ਚੀਜ਼ਾਂ ਦਾ ਮੇਲ ਨਾ ਹੋਣ ਕਰਕੇ ਅਸੀਂ ਆਪਣੇ ਇਤਿਹਾਸ ਤੋਂ ਪਛੜਦੇ ਜਾ ਰਹੇ ਹਾਂ। ਲੋਕਾਂ ਦੇ ਸਾਹਮਣੇ ਇਕ ਵਾਰ ਫਿਰ ਤੋਂ ਮਹਾਭਾਰਤ ਨੂੰ ਜੀਵੰਤ ਕਰਨ ਲਈ ਬ੍ਰਿਟੇਨ ਦੇ ਰਹਿਣ ਵਾਲੇ ਭਾਰਤੀ ਅਧਿਆਪਕ ਸ਼੍ਰੀਧਰਨ ਨੇ ਪੂਰੀ ਮਹਾਭਾਰਤ ਨੂੰ ਟਵਿੱਟਰ 'ਤੇ ਉਤਾਰ ਦਿੱਤਾ। ਡਾ. ਸ਼੍ਰੀਧਰਨ ਨੇ ਹੈਂਡਲ ਨਾਲ ਟਵਿੱਟਰ 'ਤੇ ਮਹਾਭਾਰਤ ਲਿਖਣ ਦੀ ਸ਼ੁਰੂਆਤ ਸਾਲ 2009 ਵਿਚ ਕੀਤੀ ਸੀ ਤੇ ਇਸ ਨੂੰ ਪੂਰਾ ਕਰਨ ਵਿਚ ਉਸ ਨੂੰ 4 ਸਾਲ ਲੱਗੇ। ਬ੍ਰਿਟੇਨ ਦੀ ਬਾਰਨਮਥ ਯੂਨੀਵਰਸਿਟੀ ਦੇ ਮੀਡੀਆ 'ਤੇ ਕਮਿਊਨੀਕੇਸ਼ਨ ਵਿਭਾਗ 'ਚ ਪੜ੍ਹਾਉਣ ਵਾਲੇ ਡਾ. ਸ਼੍ਰੀਧਰਨ ਦਾ ਮੁਹਾਰਤ ਯੁੱਧ ਅਧਿਐਨ ਵਿਚ ਹੈ ਅਤੇ ਮਹਾਭਾਰਤ ਨੂੰ ਵੀ ਉਹ ਇਕ ਯੁੱਧ ਕਥਾ ਦੇ ਤੌਰ 'ਤੇ ਦੇਖਦੇ ਹਨ।
ਸ਼੍ਰੀਧਰਨ ਨੇ ਇਹ ਕਥਾ ਭੀਮ ਦੇ ਨਜ਼ਰੀਏ ਨਾਲ ਲਿਖੀ ਹੈ। ਉਨ੍ਹਾਂ ਦੇ ਮੁਤਾਬਕ ਭੀਮ ਇਕ ਅਜਿਹੇ ਵਿਅਕਤੀ ਹਨ ਜੋ ਇਹ ਯੁੱਧ ਲੜਨਾ ਨਹੀਂ ਚਾਹੁੰਦੇ ਸਨ ਪਰ ਫਿਰ ਵੀ ਉਨ੍ਹਾਂ ਨੇ ਯੁੱਧ ਲੜਿਆ। ਭੀਮ ਜੋ ਵੀ ਕਰਦੇ ਹਨ ਉਹ ਹਿਡਿਮਬੀ ਦੇ ਪ੍ਰਤੀ ਪ੍ਰੇਮ ਵਿਚ ਕੀਤਾ। 'ਐਪਿਕ ਰਿਟੋਲਡ' ਦੇ ਰੂਪ ਵਿਚ ਮਹਾਭਾਰਤ ਨੂੰ ਟਵਿੱਟਰ 'ਤੇ ਲਿਖਣ ਲਈ ਉਸ ਨੇ ਕਈ ਕਿਤਾਬਾਂ ਤੋਂ ਪ੍ਰੇਰਣਾ ਲਈ। ਉਸ ਨੇ ਮੂਲ ਮਹਾਭਾਰਤ ਦੀ ਕਥਾ ਵਿਚ ਕੁਝ ਬਦਲਾਅ ਵੀ ਕੀਤੇ।
ਮਹਾਭਾਰਤ ਨੂੰ ਟਵਿੱਟਰ 'ਤੇ ਉਤਾਰਨ ਦੀ ਪ੍ਰ੍ਰੇਰਣਾ ਉਨ੍ਹਾਂ ਨੂੰ ਜਾਪਾਨ ਦੇ ਐੱਸ. ਐੱਮ. ਐੱਸ. ਰਾਹੀਂ ਲਿਖੇ ਇਕ ਨਾਵਲ ਤੋਂ ਮਿਲੀ ਸੀ। ਸਾਲ 2003 'ਚ ਯੋਸ਼ੀ ਨਾਂ ਦੇ ਇਕ ਵਿਅਕਤੀ ਨੇ 'ਡੀਪ ਲਵ' ਨਾਂ ਦਾ ਇਕ ਨਾਵਲ ਐੱਸ. ਐੱਮ. ਐੱਸ. ਰਾਹੀਂ ਪੇਸ਼ ਕੀਤਾ ਸੀ। ਇਹ ਟਵਿੱਟਰ ਦੀ ਸਮਰੱਥਾ ਦੀ ਵੀ ਇਕ ਉਦਾਹਰਣ ਹੈ।
ਪੇਸ਼ਾਵਰ 'ਚ ਡਰੋਨ ਹਮਲਾ, 9 ਅੱਤਵਾਦੀ ਮਰੇ
NEXT STORY