ਡਲਾਸ— ਇਸ ਘਟਨਾ ਬਾਰੇ ਜਾਣ ਕੇ ਤੁਸੀਂ ਵੀ ਕਹੋਗੇ ਕਿ ਬੰਦਾ ਬੰਦੇ ਤੋਂ ਤਾਂ ਲਕੋ ਰੱਖ ਸਕਦਾ ਹੈ ਪਰ ਰੱਬ ਤੋਂ ਨਹੀਂ ਤੇ ਜਦੋਂ ਉਹ ਇਨਸਾਫ ਕਰਦਾ ਹੈ ਤਾਂ ਲੋਕੀਂ ਖੜ੍ਹ-ਖੜ੍ਹ ਕੇ ਤੱਕਦੇ ਨੇ। ਜੇ ਭਰੋਸਾ ਨਹੀਂ ਹੁੰਦਾ ਤਾਂ ਦੇਖੋ ਇਹ ਵੀਡੀਓ, ਜਿਸ ਵਿਚ ਇਕ ਚੋਰ ਚੋਰੀ ਕਰਕੇ ਤਾਂ ਬਚ ਗਿਆ ਪਰ ਕਿਸੇ ਹੋਰ ਮਾਮਲੇ ਵਿਚ ਅਜਿਹਾ ਫਸਿਆ ਕਿ ਉਸ ਨੇ ਖੁਦ ਨੂੰ ਪੁਲਸ ਦੇ ਹਵਾਲੇ ਕਰਨ ਦੀਆਂ ਮਿੰਨਤਾਂ ਕੀਤੀਆਂ।
ਮਾਮਲਾ ਹੈ ਡਲਾਸ ਦਾ। ਜਿੱਥੇ ਇਕ ਚੋਰ ਚੋਰੀ ਕਰਨ ਤੋਂ ਬਅਦ ਦਾ ਬਚ ਗਿਆ ਪਰ ਉਸ ਦਾ ਸ਼ੌਂਕ ਹੀ ਉਸ ਨੂੰ ਲੈ ਡੁੱਬਾ। ਇਹ ਚੋਰ ਆਪਣੇ ਸ਼ੌਂਕ ਤੇ ਟਸ਼ਨ ਵਿਚ ਤੇਜ਼ੀ ਨਾਲ ਸੜਕ 'ਤੇ ਕਾਰ ਉਡਾਉਂਦਾ ਹੋਇਆ ਗਿਆ ਤੇ ਅੱਗੇ ਜਾ ਰਹੀ ਕਾਰ ਠੋਕ ਦਿੱਤੀ। ਕਾਰ ਵਿਚ ਬੈਠੀ ਔਰਤ ਬਾਹਰ ਆਈ ਤੇ ਉਸ ਨੇ ਉਕਤ ਵਿਅਕਤੀ ਨੂੰ ਚੰਗਾ ਕੁਟਾਪਾ ਚਾੜ੍ਹਿਆ। ਪੁਲਸ ਦੀ ਪਕੜ ਵਿਚ ਆਉਣ ਤੋਂ ਡਰ ਰਿਹਾ ਇਹ ਵਿਅਕਤੀ ਔਰਤ ਦੀ ਮਾਰ ਤੋਂ ਇੰਨਾਂ ਘਬਰਾਇਆ ਕਿ ਖੁਦ ਹੀ ਪੁਲਸ ਕੋਲ ਜਾਣ ਦੀ ਮੰਗ ਕਰਨ ਲੱਗਾ। ਜਦੋਂ ਟਰੈਫਿਕ ਪੁਲਸ ਅਫਸਰਾਂ ਨੇ ਆ ਕੇ ਉਸ ਨੂੰ ਧਰਿਆ ਤਾਂ ਉਸ ਨੂੰ ਲੱਗਾ ਕਿ 'ਜਾਨ ਬਚੀ ਤੋਂ ਲਾਖੋਂ ਪਾਏ, ਲੌਟ ਕੇ ਬੁੱਧੂ ਘਰ ਪੇ ਆਏ।'
MSG ਨੂੰ ਲੈ ਕੇ ਵਿਦੇਸ਼ਾਂ 'ਚ ਸਿੱਖਾਂ ਵਲੋਂ ਵਿਰੋਧ
NEXT STORY