ਨਵੀਂ ਦਿੱਲੀ, ਅਮਰੀਕਾ ਭਾਵੇਂ ਹੀ ਕੱਲ ਤੋਂ ਸ਼ੁਰੂ ਹੋ ਰਹੇ ਕ੍ਰਿਕਟ ਵਿਸ਼ਵ ਕੱਪ ਵਿਚ ਹਿੱਸਾ ਨਾ ਲੈ ਰਿਹਾ ਹੋਵੇ ਪਰ ਇਸ ਦੇਸ਼ ਵਿਚ ਕ੍ਰਿਕਟ ਵਿਚ ਦਿਲਚਸਪੀ ਰੱਖਣ ਵਾਲੇ ਦੂਸਰੇ ਸਭ ਤੋਂ ਜ਼ਿਆਦਾ ਫੇਸਬੁੱਕ ਯੂਜ਼ਰਸ ਹਨ। ਇਸ ਸੋਸ਼ਲ ਨੈੱਟਵਰਕਿੰਗ ਸਾਈਟ ਨੇ ਅੱਜ ਇਹ ਜਾਣਕਾਰੀ ਦਿੱਤੀ। ਫੇਸਬੁੱਕ ਦੇ ਅਮਰੀਕਾ ਵਿਚ ਸਥਿਤ ਮੁੱਖ ਦਫਤਰ ਨੇ ਪ੍ਰੈੱਸ ਨੋਟ ਵਿਚ ਕਿਹਾ ਕਿ ਕੰਪਨੀ ਦੇ ਅੰਦਰੂਨੀ ਅੰਕੜਿਆਂ ਅਨੁਸਾਰ ਫੇਸਬੁੱਕ ਵਿਚ ਕ੍ਰਿਕਟ ਵਿਚ ਦਿਲਚਸਪੀ ਰੱਖਣ ਵਾਲੇ ਕੁਲ ਲੋਕਾਂ ਵਿਚੋਂ 45 ਫੀਸਦੀ ਭਾਰਤੀ ਹਨ, ਜਿਨ੍ਹਾਂ ਵਿਚ 81 ਫੀਸਦੀ ਪੁਰਸ਼ ਅਤੇ 19 ਫੀਸਦੀ ਮਹਿਲਾਵਾਂ ਸ਼ਾਮਲ ਹਨ। ਕੰਪਨੀ ਨੇ ਦੱਸਿਆ ਕਿ ਫੇਸਬੁੱਕ ਦੇ ਕੁਲ 1 ਅਰਬ 30 ਕਰੋੜ ਤੋਂ ਜ਼ਿਆਦਾ ਯੂਜ਼ਰਸ 'ਚੋਂ 10 ਕਰੋੜ ਤੋਂ ਜ਼ਿਆਦਾ ਕ੍ਰਿਕਟ 'ਚ ਦਿਲਚਸਪੀ ਰੱਖਦੇ ਹਨ। ਵਿਸ਼ਵ ਕੱਪ ਵਿਚ ਹਿੱਸਾ ਲੈ ਰਹੀਆਂ 14 ਟੀਮਾਂ ਵਿਚ ਸ਼ਾਮਲ ਨਾ ਹੋਣ ਦੇ ਬਾਵਜੂਦ ਅਮਰੀਕਾ ਵਿਚ ਕ੍ਰਿਕਟ ਵਿਚ ਦਿਲਚਸਪੀ ਰੱਖਣ ਵਾਲੇ ਦੂਸਰੇ ਸਭ ਤੋਂ ਜ਼ਿਆਦਾ ਯੂਜ਼ਰਸ ਹਨ, ਜਦਕਿ ਉਨ੍ਹਾਂ ਤੋਂ ਬਾਅਦ ਪਾਕਿਸਤਾਨ, ਬੰਗਲਾਦੇਸ਼ ਅਤੇ ਬ੍ਰਿਟੇਨ ਦਾ ਨੰਬਰ ਆਉਂਦਾ ਹੈ।
ਫੀਫਾ ਨੇ ਮਿਡਿਆ ਦੇ ਨਾਲ ਜੁੜੇ ਰਹਿਣ ਦਾ ਕੀਤਾ ਫੈਸਲਾ
NEXT STORY