ਨਿਊਯਾਰਕ- ਫਾਕਸ ਨੇ 2026 ਵਿਸ਼ਵ ਕੱਪ ਦੀ ਅਮਰੀਕੀ ਅੰਗਰੇਜ਼ੀ ਭਾਸ਼ਾ ਦੀ ਕਵਰੇਜ ਨੂੰ 2018 ਤੇ 2022 ਦੇ ਵਿਸ਼ਵ ਕੱਪ ਦੇ ਆਪਣੇ ਮੌਜੂਦਾ ਕਰਾਰ 'ਚ ਜੋੜ ਲਿਆ ਹੈ। ਇਸ ਸੰਧੀ ਦੀਆਂ ਸ਼ਰਤਾਂ ਦਾ ਹਾਲਾਂਕਿ ਖੁਲਾਸਾ ਨਹੀਂ ਕੀਤਾ ਗਿਆ ਹੈ। ਸਾਲ 2011 'ਚ ਫਾਕਸ ਨੇ ਅੰਗਰੇਜ਼ੀ ਭਾਸ਼ਾ ਦੇ ਅਧਿਕਾਰ ਦੋ ਵਿਸ਼ਵ ਕੱਪ ਲਈ ਈ.ਐਸ.ਪੀ.ਐਨ ਨੂੰ ਪਛਾੜ ਕੇ 42 ਕਰੋੜ 50 ਲੱਖ ਡਾਲਰ 'ਚ ਹਾਸਲ ਕੀਤੇ ਸਨ । ਫੁੱਟਬਾਲ ਦੀ ਸੰਸਾਰਿਕ ਸੰਸਥਾ ਫੀਫਾ ਨੇ ਇਕ ਹੋਰ ਵਿਸ਼ਵ ਕੱਪ ਲਈ ਅਮਰੀਕੀ ਮਿਡਿਆ ਦੇ ਨਾਲ ਜੁੜੇ ਰਹਿਣ ਦਾ ਫੈਸਲਾ ਕੀਤਾ ਹੈ। ਵੀਰਵਾਰ ਨੂੰ ਹੋਏ ਹੈਰਾਨੀ ਭਰੇ ਐਲਾਨ 'ਚ ਫੀਫਾ ਨੇ ਆਪਣੇ ਟੂਰਨਾਮੈਂਟ ਦੇ ਅਮਰੀਕਾ ਤੇ ਕੈਨੇਡਾ ਲਈ ਕਰਾਰਾਂ ਨੂੰ 2026 ਤੱਕ ਵਧਾ ਦਿੱਤਾ ।
'ਕ੍ਰਿਪਾ ਕਰਕੇ ਵਿਰਾਟ ਨੂੰ ਸਚਿਨ ਨਾ ਬਣਾਓ'
NEXT STORY