ਕ੍ਰਾਈਸਟਚਰਚ— ਕ੍ਰਿਕਟ ਵਿਸ਼ਵ ਕੱਪ ਦਾ ਪਹਿਲਾ ਮੈਚ ਨਿਊਜ਼ੂਲੈਂਡ ਦੀ ਜਿੱਤ ਨਾਲ ਸਮਾਪਤ ਹੋ ਗਿਆ। ਵਿਸ਼ਵ ਕੱਪ ਦਾ ਪਹਿਲਾ ਮੈਚ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੇ ਖਿਲਾਫ ਖੇਡਿਆ ਗਿਆ ਤੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੇ ਧਮਾਕੇਦਾਰ ਸ਼ੁਰੂਆਤ ਕਰਕੇ ਸ਼੍ਰੀਲੰਕਾ ਨੂੰ 332 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿਚ ਸ਼੍ਰੀਲੰਕਾ ਦੀ ਪੂਰੀ ਟੀਮ ਤਾਸ਼ ਦੇ ਪੱਤਿਆਂ ਵਾਂਗ 46.1 ਓਵਰ ਵਿਚ 233 ਦੌੜਾਂ 'ਤੇ ਬਿਖਰ ਗਈ।
ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ ਸ਼੍ਰੀਲੰਕਾ ਨੂੰ 332 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ। ਨਿਊਜ਼ੀਲੈਂਡ ਨੇ ਧਮਾਕੇਦਾਰ ਸ਼ੁਰੂਆਤ ਨਾਲ ਸ਼੍ਰੀਲੰਕਾ ਦੇ ਸਾਹ ਰੋਕ ਕੇ ਰੱਖ ਦਿੱਤੇ। ਨਿਊਜ਼ੀਲੈਂਡ ਨੇ ਮਹਿਜ਼ 16 ਓਵਰਾਂ 'ਚ 111 ਦੌੜਾ ਬਣਾ ਲਈਆਂ ਸੀ, ਜਿਸ 'ਚ ਬ੍ਰੈਂਡਮ ਮੈਕਕੁਲਮ ਨੇ ਸ਼ਾਨਦਾਰ 65 (49) ਦੌੜਾਂ ਬਣਾ ਕੇ ਟੀਮ ਨੂੰ ਇਕ ਮਜ਼ਬੂਤ ਸ਼ੁਰੂਆਤ ਦਿੱਤੀ। ਨਿਊਜ਼ੀਲੈਂਡ ਦਾ ਦੂਜਾ ਵਿਕਟ 136 ਦੌੜਾਂ 'ਤੇ ਮਾਰਟਿਨ ਗੁਪਟਿਲ ਦੇ ਰੂਪ 'ਚ ਡਿੱਗਿਆ, ਮਾਰਟਿਨ ਗੁਪਟਿਲ ਨੇ 49 (61) ਦੌੜਾਂ ਬਣਾਈਆਂ। ਕੇਨ ਵਿਲਿਅਮਸਨ ਨੇ 57 (65) ਦੌੜਾਂ, ਰੋਸ ਟੇਲਰ 14 (28) ਦੌੜਾਂ ਅਤੇ ਗ੍ਰਾਂਟ ਇਲੀਅਟ ਨੇ 29 (34) ਦੋੜਾਂ ਬਣਾਈਆਂ। ਛੇਵੇਂ ਵਿਕਟ ਦੇ ਰੂਪ 'ਚ ਕੋਰੀ ਐਂਡਰਸਨ ਨੇ ਸ਼ਾਨਦਾਰ 75 (46) ਦੌੜਾਂ ਅਤੇ ਲਿਊਕ ਰੋਂਚੀ ਨੇ ਅਜੇਤੂ 29 (19) ਦੌੜਾਂ ਬਣਾਈਆਂ। ਸ਼੍ਰੀਲੰਕਾ ਵੱਲੋਂ ਬੱਲੇਬਾਜ਼ੀ ਦੀ ਸ਼ੁਰੂਆਤ ਕਰਦੇ ਹੋਏ ਥਿਰੀਮੰਨੇ 65 ਦੌੜਾਂ ਬਣਾ ਕੇ ਆਊਟ ਹੋਏ ਅਤੇ ਦਿਲਸ਼ਾਨ ਸਿਰਫ 24 ਦੌੜਾਂ ਬਣਾ ਕੇ ਡੇਨੀਅਲ ਵਿਟੋਰੀ ਦੇ ਸ਼ਿਕਾਰ ਬਣ ਗਏ।
ਸੰਗਾਕਾਰਾ ਬੋਲਟ ਦੀ ਗੇਂਦ ਤੇ 39 ਦੌੜਾਂ ਬਣਾ ਕੇ ਐੱਲ. ਬੀ. ਡਬਲਿਊ. ਹੋ ਗਏ।
ਜਯਵਰਧਨੇ ਆਪਣਾ ਖਾਤਾ ਨਹੀਂ ਖੋਲ੍ਹ ਸਕੇ ਅਤੇ ਡੇਨੀਅਲ ਵਿਟੋਰੀ ਦਾ ਸ਼ਿਕਾਰ ਬਣ ਗਏ। ਕਰਾਨਾਰਾਟੇ 14 ਦੌੜਾਂ ਦੇ ਨਿੱਜੀ ਸਕੋਰ 'ਤੇ ਮਿਲਾਨੇ ਦੀ ਗੇਂਦ 'ਤੇ ਆਊਟ ਹੋ ਗਏ। ਜੇ ਮੇਂਡਿਸ ਸਿਰਫ 4 ਦੌੜਾਂ ਅਤੇ ਕੁਲਾਸੇਕਾਰਾ 10 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਮੈਥਿਊ ਨੇ 46 ਦੌੜਾਂ ਬਣਾ ਕੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਸਾਊਥੀ ਦੀ ਗੇਂਦ 'ਤੇ ਵਿਟੋਰੀ ਨੂੰ ਆਪਣੀ ਕੈਚ ਕਰਵਾ ਬੈਠੇ। ਮਲਿੰਗਾ ਅਤੇ ਹੇਰਾਥ ਵੀ ਬਹੁਤਾ ਚਿਰ ਆਪਣੀਆਂ ਵਿਕਟਾਂ ਸੰਭਾਲ ਨਹੀਂ ਸਕੇ ਅਤੇ ਹੇਰਾਥ 13 ਦੌੜਾਂ ਅਤੇ ਮਲਿੰਗਾ 0 'ਤੇ ਹੀ ਆਊਟ ਹੋ ਗਿਆ ਤੇ ਪੂਰੀ ਟੀਮ 46.1 ਓਵਰਾਂ 'ਚ ਹੀ 233 ਦੌੜਾਂ 'ਤੇ ਸਿਮਟ ਗਈ।
ਪਾਕਿਸਤਾਨ ਨੂੰ ਹਰਾਉਣ 'ਚ ਕਾਮਯਾਬ ਰਹੇਗਾ ਭਾਰਤ : ਅਮਰਨਾਥ
NEXT STORY