ਆਕਲੈਂਡ (ਜੁਗਰਾਜ ਮਾਨ)-ਬੀਤੇ ਦਿਨ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਸਿਟੀ ਇਲਾਕੇ 'ਚ ਗੁਰੁ ਨਾਨਕ ਦੇਵ ਜੀ ਦੀ ਫੋਟੋ ਵਾਲੀ ਜੰਤਰੀ ਦਿਖਾ ਕੇ ਲੋਕਾਂ ਨੂੰ ਪੁੱਛਾਂ ਦਿੰਦੇ, ਦੋ ਸਰਦਾਰ ਦਿੱਖ ਵਾਲੇ (ਇਨ੍ਹਾਂ 'ਚੋਂ ਇੱਕ, ਹੇਠਾਂ ਦਿੱਤੀ ਤਸਵੀਰ 'ਚ ਨਜ਼ਰ ਆ ਰਿਹਾ ਹੈ) ਢੋਂਗੀਆਂ ਨੂੰ, ਪਾਪਾਟੋਏ ਦੇ ਵਸਨੀਕ ਵੀਰ ਗੁਰਪ੍ਰੀਤ ਸਿੰਘ ਨੇ, ਪੁਲਸ ਅੜਿੱਕੇ ਕਰਵਾ ਦਿੱਤੇ। ਇਸ ਤੋਂ ਪਹਿਲਾਂ ਵੀ 15 ਜਨਵਰੀ 2015 ਵਾਲੇ ਦਿਨ ਲੋਕਾਂ ਤੋਂ ਚੰਦਾ ਮੰਗਦੇ ਦੋ ਬੋਧੀ ਭਿਕਸ਼ੂਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ 'ਚ ਵਿਸ਼ਵ ਕੱਪ ਦੀ ਆੜ 'ਚ ਇਹੋ ਜਿਹੇ ਕਿਸਮ ਦੇ ਲੋਕ ਵੀ ਇਥੇ ਪਹੁੰਚੇ ਹਨ, ਜੋ ਲੋਕਾਂ ਨੂੰ ਭਰਮਾ ਕੇ ਪੈਸੇ ਬਟੋਰ ਰਹੇ ਹਨ। ਬੀਤੇ ਦਿਨ ਜਦੋਂ ਇਹ ਦੋਵੇਂ ਭਾਰਤੀ ਲੋਕ ਆਕਲੈਂਡ ਦੇ ਮੁੱਖ ਸ਼ਹਿਰ 'ਚ ਇਕ ਜੰਤਰੀ ਦਿਖਾ ਕੇ ਲੋਕਾਂ ਤੋਂ ਚੰਦੇ ਦੀ ਮੰਗ ਕਰ ਰਹੇ ਸਨ ਤਾਂ ਉਥੋਂ ਲੰਘ ਰਹੇ ਇਸ ਪੰਜਾਬੀ ਨੌਜਵਾਨ ਦੀ ਨਜ਼ਰ ਇਸ ਘਟਨਾ 'ਤੇ ਪਈ ਤਾਂ ਉਸ ਨੇ ਇਸ ਦੀ ਪੜਤਾਲ ਕੀਤੀ ਤਾਂ ਇਹੇ ਲੋਕ ਲੋਕਾਂ ਨੂੰ ਭਰਮਾ ਕੇ ਪੈਸੇ ਲੈ ਰਹੇ ਹਨ, ਉਸ ਨੇ ਪੁਲਸ ਨੂੰ ਸੂਚਨਾ ਦਿੱਤੀ ਜਿਸ ਮਗਰੋਂ ਪੁਲਸ ਵਲੋਂ ਪਹਿਲਾਂ ਤਾਂ ਕੋਈ ਕਾਰਵਾਈ ਨਾ ਕੀਤੀ ਪਰ ਜਦੋ ਇੱਕ ਮਹੀਨਾ ਪਹਿਲਾਂ ਹੋਈਆ ਗ੍ਰਿਫਤਾਰੀਆਂ ਦਾ ਜ਼ਿਕਰ ਕੀਤਾ ਗਿਆ ਤਾਂ ਇਨ੍ਹਾਂ ਦੋਹਾਂ ਭਾਰਤੀ ਲੋਕਾਂ ਨੂੰ ਜੋ ਵਿਜ਼ਟਰ ਵੀਜੇ 'ਤੇ ਇੱਥੇ ਆਏ ਹਨ, ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਅਤੇ ਮੌਕੇ 'ਤੇ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨ 'ਚ ਪਰਮਿੰਦਰ ਸਿੰਘ ਵਲੋਂ ਇਸ ਮਸਲੇ 'ਤੇ ਹੋਰ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ, ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਨਿਊਜ਼ੀਲੈਂਡ 'ਚ ਇਹੋ ਜਿਹੇ ਜਾਅਲੀ ਜੋਤਸ਼ੀਆਂ ਦੀ ਭਰਮਾਰ ਕਾਫੀ ਹੋ ਗਈ ਹੈ ਪਰ ਇਨ੍ਹਾਂ ਵਲ ਕੋਈ ਵੀ ਧਿਆਨ ਨਹੀ ਦੇ ਰਿਹਾ।
ਸ਼ਰੀਫ ਨੇ ਪਾਕਿ ਟੀਮ ਨੂੰ ਵਿਸ਼ਵ ਕੱਪ ਲਈ ਸ਼ੁਭਕਾਮਨਾ ਦਿੱਤੀ
NEXT STORY