ਕਰਾਚੀ— ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅੱਜ ਪਾਕਿਸਤਾਨ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਲਈ ਸ਼ੁਭਕਾਮਨਾਵਾਂ ਦਿੱਤੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿਚ ਪਾਕਿਸਤਾਨੀ ਟੀਮ ਨੂੰ ਕੱਲ੍ਹ ਭਾਰਤ ਦੇ ਖਿਲਾਫ ਪਹਿਲੇ ਮੈਚ ਦੇ ਲਈ ਸ਼ੁਭਕਾਮਨਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਤੁਹਾਡੀ ਸਫਲਤਾ ਦੀ ਕਾਮਨਾ ਕਰ ਰਿਹਾ ਹੈ। ਉਮੀਦ ਹੈ ਕਿ ਇਸ ਅਹਿਮ ਮੁਕਾਬਲੇ ਵਿਚ ਸਾਡੀ ਟੀਮ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰੇਗੀ।
ਉਨ੍ਹਾਂ ਨੇ ਕਿਹਾ, 'ਪਾਕਿਸਤਾਨੀ ਕ੍ਰਿਕਟ ਟੀਮ ਨੇ ਭੂਤਕਾਲ ਵਿਚ ਕਈ ਮੌਕਿਆਂ 'ਤੇ ਦੇਸ਼ ਦਾਨਾਂ ਰੌਸ਼ਨ ਕੀਤਾ ਹੈ। ਪਾਕਿਸਤਾਨ ਚਾਹੁੰਦਾ ਹੈ ਕਿ ਹਰ ਵਾਰ ਮੈਦਾਨ 'ਤੇ ਉਤਰ ਕੇ ਉਹ ਸਾਡਾ ਝੰਡਾ ਲਹਿਰਾਉਂਦੇ ਰਹਿਣ ਅਤੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰੇ। ਪਾਕਿਸਤਾਨ ਦੇ ਕ੍ਰਿਕਟ ਬੋਰਡ ਦੇ ਪ੍ਰਧਾਨ ਸ਼ਹਿਰਯਾਰ ਖਾਨ ਨੇ ਵੀ ਐਡੀਲੇਡ ਵਿਚ ਟੀਮ ਦੇ ਕਪਤਾਨ ਅਤੇ ਖਿਡਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਤੀਜੀ ਮੰਜ਼ਲ ਤੋਂ ਡਿੱਗੀ ਮਾਸੂਮ ਜਿੰਦੜੀ ਤੇ ਫਿਰ ਜੋ ਹੋਇਆ (ਵੀਡੀਓ)
NEXT STORY