ਮੁੰਬਈ- ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਦੀਆਂ ਲੱਖਾਂ ਲੜਕੀਆਂ ਫੈਨ ਹਨ ਪਰ ਸਲਮਾਨ ਖਾਨ ਖੁਦ ਵੀ ਕਿਸੇ ਦੇ ਦੀਵਾਨੇ ਹਨ। ਉਨ੍ਹਾਂ ਦੀ ਇਹ ਦੀਵਾਨਗੀ ਕਿਸੇ ਸ਼ਖਸ ਲਈ ਨਹੀਂ, ਸਗੋਂ ਪਰਫਿਊਮਜ਼ ਲਈ ਹੈ। ਸਲਮਾਨ ਦੀ ਪਰਫਿਊਮਜ਼ ਨੂੰ ਲੈ ਕੇ ਉਨ੍ਹਾਂ ਦੀ ਇਹ ਦੀਵਾਨਗੀ ਅਜੇ ਹਾਲ ਹੀ 'ਚ ਸਾਹਮਣੇ ਆਈ ਹੈ।
ਸਲਮਾਨ ਕੋਲ ਖੁਸ਼ਬੂਦਾਰ ਪਰਫਿਊਮਜ਼ ਦੀ ਬਿਹਤਰੀਨ ਰੇਂਜ ਹੈ। ਲੋਕਾਂ ਨੂੰ ਦੀਵਾਨਾ ਬਣਾਉਣ ਵਾਲਾ ਇਹ ਅਭਿਨੇਤਾ ਖੁਦ ਪਰਫਿਊਮਜ਼ ਦੇ ਬਿਨਾਂ ਨਹੀਂ ਰਹਿ ਸਕਦਾ। ਜਦੋਂ ਵੀ ਕਿਸੇ ਸ਼ੂਟ ਲਈ ਸਲਮਾਨ ਆਪਣੀ ਵੈਨਿਟੀ ਵੈਨ ਤੋਂ ਬਾਹਰ ਨਿਕਲਦੇ ਹਨ ਤਾਂ ਤੁਸੀਂ ਖੁਦ ਉਨ੍ਹਾਂ ਦੀ ਇਸ ਦੀਵਾਨਗੀ ਨਾਲ ਰੂ-ਬ-ਰੂ ਹੋ ਜਾਵੋਗੇ ਕਿਉਂਕਿ ਉਨ੍ਹਾਂ ਦੇ ਬਾਹਰ ਆਉਂਦਿਆਂ ਹੀ ਤੁਹਾਨੂੰ ਇਸ ਖੁਸ਼ਬੂ ਦਾ ਅਹਿਸਾਸ ਹੋ ਜਾਵੇਗਾ।
ਇਸ 'ਚ ਕੁਝ ਵੀ ਹੈਰਾਨ ਕਰਨ ਵਾਲਾ ਨਹੀਂ ਹੋਣਾ ਚਾਹੀਦਾ ਕਿ ਫਿਲਮ ਕਿੱਕ 'ਚ ਸਲਮਾਨ ਦੀ ਹੀਰੋਇਨ ਦਾ ਕਿਰਦਾਰ ਨਿਭਾਉਣ ਵਾਲੀ ਜੈਕਲੀਨ ਫਰਨਾਂਡੀਜ਼ ਨੇ ਉਨ੍ਹਾਂ ਨੂੰ ਇੰਡਸਟਰੀ ਦੇ ਬੈਸਟ ਸਲੈਲਿੰਗ ਹੀਰੋ ਦੇ ਖਿਤਾਬ ਨਾਲ ਨਿਵਾਜਿਆ ਹੈ।
ਰਣਬੀਰ ਨੇ ਕੈਟਰੀਨਾ ਨਾਲ ਨਹੀਂ ਸੈਲੀਬ੍ਰੇਟ ਕੀਤਾ 'ਵੈਲੇਨਟਾਈਨ ਡੇ' (ਦੇਖੋ ਤਸਵੀਰਾਂ)
NEXT STORY