ਮੁੰਬਈ- ਬਾਲੀਵੁੱਡ ਫਿਲਮਾਂ 'ਚ ਆਪਣੇ ਰੋਮਾਂਟਿਕ ਕਿਰਦਾਰ ਨਿਭਾਉਣ ਵਾਲੇ ਰਣਬੀਰ ਕਪੂਰ ਅਸਲ ਜ਼ਿੰਦਗੀ 'ਚ ਇਸ ਤੋਂ ਕਾਫੀ ਅਲੱਗ ਹਨ। ਰਣਬੀਰ ਦਾ ਕਹਿਣਾ ਹੈ ਕਿ ਉਹ ਵੈਲੇਨਟਾਈਨ ਡੇ ਮਨਾਉਣ 'ਚ ਯਕੀਨ ਨਹੀਂ ਰੱਖਦੇ। ਉਨ੍ਹਾਂ ਦੱਸਿਆ ਕਿ ਅੱਜ ਤੱਕ ਉਨ੍ਹਾਂ ਨੇ ਵੈਲੇਨਟਾਈਨ ਡੇ ਕਦੇ ਨਹੀਂ ਮਨਾਇਆ।
ਹਾਲ ਹੀ 'ਚ ਇਕ ਇਵੈਂਟ 'ਚ ਪਹੁੰਚੇ ਰਣਬੀਰ ਕਪੂਰ ਕੋਲੋਂ ਉਸ ਦੇ ਵੈਲੇਨਟਾਈਨ ਡੇ ਦੇ ਪਲਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੇ ਕਦੇ ਵੈਲੇਨਟਾਈਨ ਡੇ ਮਨਾਇਆ ਹੈ। ਉਸ ਨੂੰ ਲੱਗਦਾ ਹੈ ਕਿ ਇਹ ਆਰਚੀਜ਼ ਗੈਲਰੀ, ਹਾਲਮਾਲਕ ਆਦਿ ਦਾ ਬਣਾਇਆ ਹੋਇਆ ਹੈ। ਇਹ ਮੇਰੇ ਲਈ ਅਜਿਹਾ ਦਿਨ ਨਹੀਂ ਹੈ, ਜਿਸ 'ਚ ਉਹ ਗੰਭੀਰਤਾ ਨਾਲ ਹਨ। ਹੁਣ ਇੰਝ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਰਣਬੀਰ ਨੇ ਕੈਟਰੀਨਾ ਨਾਲ ਇਸ ਵਾਰ ਵੀ ਵੈਲੇਨਟਾਈਨ ਡੇ ਨਹੀਂ ਮਨਾਇਆ ਹੈ।
ਇਨ੍ਹਾਂ ਫਿਲਮਾਂ ਦੇ ਟਰੇਲਰਾਂ ਨੇ ਸੰਨੀ ਦੀ 'ਲੀਲਾ' ਨੂੰ ਵੀ ਛੱਡਿਆ ਪਿੱਛੇ (ਦੇਖੋ ਤਸਵੀਰਾਂ)
NEXT STORY