ਜਲੰਧਰ¸ ਜੰਮੂ-ਕਸ਼ਮੀਰ ਵਿਚ ਆਏ ਭਿਆਨਕ ਹੜ੍ਹ ਨਾਲ ਖੇਡ ਉਦਯੋਘ ਨੂੰ ਹੋਏ ਭਾਰੀ ਨੁਕਸਾਨ ਅਤੇ ਪੰਜਾਬ ਵਿਚ ਭਾਰੀ ਟੈਕਸ ਦੀ ਮਾਰ ਝੱਲ ਰਹੇ ਪੰਜਾਬ ਦੇ ਖੇਡ ਉਦਯੋਗ 'ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਚੱਲ ਰਹੇ ਵਿਸ਼ਵ ਕ੍ਰਿਕਟ ਕੱਪ ਦਾ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਦਿਖਿਆ ਹੈ ਪਰ ਟੂਰਨਾਮੈਂਟ ਦੇ ਅੱਗੇ ਵਧਣ ਦੇ ਨਾਲ-ਨਾਲ ਖੇਡ ਉਦਯੋਗ ਨੂੰ ਕਾਰੋਬਾਰ ਵਧਣ ਦੀ ਉਮੀਦ ਨਜ਼ਰ ਆ ਰਹੀ ਹੈ।
ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਧੀਰ ਨੇ ਦੱਸਿਆ ਕਿ ਵਿਸ਼ਵ ਕੱਪ ਸ਼ੁਰੂ ਹੋਣ ਨਾਲ ਪੰਜਾਬ ਦੇ ਖੇਡ ਉਦਯੋਗ ਨੂੰ ਜਿੰਨਾ ਫਾਇਦਾ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ, ਓਨਾ ਹੋਇਆ ਨਹੀਂ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਦਿਨਾਂ ਵਿਚ ਕ੍ਰਿਕਟ ਬੱਲਿਆਂ ਦੀ ਮੰਗ ਵਧ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁਕਾਬਲੇ ਮਹਾਰਾਸ਼ਟਰ, ਹਰਿਆਣਾ ਤੇ ਮੱਧ ਪ੍ਰਦੇਸ਼ ਵਿਚ ਕ੍ਰਿਕਟ ਬੱਲਿਆਂ ਦੀ ਵਿਕਰੀ ਵੱਧ ਹੁੰਦੀ ਹੈ। ਇਸਦੇ ਇਲਾਵਾ ਕਈ ਸਟਾਰ ਖਿਡਾਰੀਆਂ ਦੇ ਬੱਲੇ ਜਲੰਧਰ ਵਿਚ ਬਣਦੇ ਹਨ, ਜਿਨ੍ਹਾਂ ਵਿਚ ਕਪਤਾਨ ਮਹਿੰਦਰ ਸਿੰਘ ਧੋਨੀ, ਆਸਟ੍ਰੇਲੀਆਈ ਕਪਤਾਨ ਮਾਈਕਲ ਕਲਾਰਕ, ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ, ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ, ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਸ਼ਾਮਲ ਹਨ।
ਰਵਿੰਦਰ ਨੇ ਦੱਸਿਆ ਕਿ ਕ੍ਰਿਕਟ ਬੱਲੇ ਕਸ਼ਮੀਰ ਵਿਚ ਮਿਲਣ ਵਾਲੀ ਵਿਸ਼ੇਸ਼ ਤਰ੍ਹਾਂ ਦੀ ਲਕੜੀ 'ਵਿਲੋ' ਤੋਂ ਬਣਦੇ ਹਨ। ਜੰਮੂ-ਕਸ਼ਮੀਰ ਸਰਕਾਰ ਨੇ ਲਗਭਗ 20 ਸਾਲ ਤੋਂ ਵਿਲੋ ਦੀ ਲਕੜੀ ਨੂੰ ਸੂਬੇ ਤੋਂ ਬਾਹਰ ਲਿਆਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਪਾਬੰਦੀ ਦੇ ਕਾਰਨ ਕ੍ਰਿਕਟ ਬੱਲੇ ਬਣਾਉਣ ਲਈ ਉਨ੍ਹਾਂ ਨੇ ਕਸ਼ਮੀਰ ਵਿਚ ਹੀ ਕਾਰਖਾਨਾ ਲਗਾਇਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਇਸ ਸਮੇਂ ਖੇਡ ਦੇ ਸਾਮਾਨ 'ਤੇ 6.05 ਫੀਸਦੀ ਵੈਟ ਲਾਗੂ ਹੈ ਜਦਕਿ ਉਤਰ ਪ੍ਰਦੇਸ਼ ਵਿਚ ਖੇਡ ਉਦਯੋਗ 'ਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਲਾਗੂ ਨਹੀਂ ਹੈ। ਸਾਲ 2007 ਵਿਚ ਉਤਰ ਪ੍ਰਦੇਸ਼ ਸਰਕਾਰ ਨੇ ਖੇਡ ਉਦਯੋਗ ਨੂੰ ਬੜਾਵਾ ਦੇਣ ਲਈ ਵੈਟ ਪੂਰੀ ਤਰ੍ਹਾਂ ਨਾਲ ਹਟਾਲਿਆ ਸੀ। ਟੈਕਸਾਂ ਦੇ ਭਾਰ ਨਾਲ ਪੰਜਾਬ ਦਾ ਉਦਯੋਗ ਗੁਆਂਢੀ ਸੂਬਿਆਂ ਵੱਲ ਪਲਾਇਨ ਕਰ ਰਿਹਾ ਹੈ। ਖੇਡ ਦਾ ਸਾਮਾਨ ਬਣਾਉਣ ਦਾ ਕਾਰੋਬਾਰ ਪੰਜਾਬ ਤੋਂ ਵੀ ਵੱਧ ਯੂ. ਪੀ. ਦੇ ਮੇਰਠ ਵਿਚ ਹੁੰਦਾ ਹੈ।
ਵਿਰਾਟ ਜਦੋਂ ਦੌੜਾਂ ਬਣਾਉਣਾ ਸ਼ੁਰੂ ਕਰਦਾ ਹੈ ਤਾਂ ਫਿਰ...
NEXT STORY