ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਣਬੀਰ ਕਪੂਰ ਨਿਰਦੇਸ਼ਕ ਇਮਿਤਆਜ਼ ਅਲੀ ਦੀ ਆਉਣ ਵਾਲੀ ਫਿਲਮ 'ਤਮਾਸ਼ਾ' ਦੀ ਸ਼ੁਟਿੰਗ ਲਈ ਦਿੱਲੀ 'ਚ ਹਨ। ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹ ਇਕ ਕਾਰ ਦੀ ਸਫਾਈ ਕਰਦੇ ਦਿਖ ਰਹੇ ਸਨ।
ਅਸਲ 'ਚ ਫਿਲਮ ਦੇ ਇਕ ਸੀਨ 'ਚ ਰਣਬੀਰ ਨੂੰ ਕਾਰ ਦੀ ਸਫਾਈ ਕਰਦੇ ਹੋਏ ਦਿਖਾਇਆ ਜਾਣਾ ਸੀ ਅਤੇ ਸੀਨ ਸ਼ੂਟ ਕਰਦੇ ਹੋਏ ਕਿਸੇ ਨੇ ਉਨ੍ਹਾਂ ਦੀ ਇਹ ਤਸਵੀਰ ਖਿੱਚ ਲਈ। ਦਿੱਲੀ ਦੀਆਂ ਸੜਕਾਂ 'ਤੇ ਸ਼ੂਟਿੰਗ ਦੇਖਣ ਲਈ ਉਥੇ ਰਣਬੀਰ ਦੇ ਕਈ ਪ੍ਰਸ਼ੰਸ਼ਕ ਇੱਕਠੇ ਹੋ ਗਏ। ਜ਼ਿਕਰਯੋਗ ਹੈ ਕਿ ਰਣਬੀਰ ਇਸ ਫਿਲਮ 'ਚ ਆਪਣੀ ਐਕਸ ਗਰਲਫ੍ਰੈਂਡ ਦੀਪਿਕਾ ਪਾਦੁਕੋਣ ਨਾਲ ਨਜ਼ਰ ਆਉਣਗੇ।
ਖੁੱਲਮ-ਖੁੱਲਾ ਇਸ ਅਭਿਨੇਤਰੀ ਨੂੰ ਕਿੱਸ ਕਰ ਗਏ ਜੇਠਮਲਾਨੀ (ਦੇਖੋ ਤਸਵੀਰਾਂ)
NEXT STORY