ਮੁੰਬਈ- ਛੋਟੇ ਪਰਦੇ ਦੀ ਮਸ਼ਹੂਰ ਅਭਿਨੇਤਰੀ ਦ੍ਰਿਸ਼ਟੀ ਧਾਮੀ ਜਲਦੀ ਆਪਣੀ ਬੁਆਏਫ੍ਰੈਂਡ ਨੀਰਜ ਖੇਮਕਾ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਟੀਵੀ 'ਚ ਮਧੁਬਾਲਾ ਦੇ ਨਾਂ ਨਾਲ ਮਸ਼ਹੂਰ ਹੋਈ ਇਸ ਅਭਿਨੇਤਰੀ ਦਾ ਵਿਆਹ 21 ਫਰਵਰੀ ਨੂੰ ਹੈ। ਆਓ ਫਿਰ ਦੇਖਦੇ ਹਾਂ ਉਨ੍ਹਾਂ ਦੇ ਵਿਆਹ ਦੇ ਕਾਰਡ ਇਕ ਛੋਟੀ ਜਿਹੀ ਝਲਕ।
ਇਸ ਵਿਆਹ ਵਾਲੇ ਕਾਰਡ ਮੁਤਾਬਕ, ਬਾਰਤ ਦੁਪਹਿਰ 4:30 ਵਜੇ ਆਵੇਗਾ। ਰਾਤ 8 ਵਜੇ ਰਿਸੈਪਸ਼ਨ ਅਤੇ ਡਿਨਰ ਦਾ ਆਯੋਜਨ ਜੁਹੂ ਸਥਿਤ ਸਨ ਐਂਡ ਸੈਂਡ ਹੋਟਲ 'ਚ ਕੀਤਾ ਜਾਵੇਗਾ। ਮਹਿੰਦੀ ਦਾ ਪ੍ਰੋਗਰਾਮ 19 ਫਰਵਰੀ ਨੂੰ ਹੋਵੇਗਾ। ਸੰਗੀਤ 20 ਫਰਵਰੀ ਨੂੰ ਹੋਵੇਗਾ। ਖਬਰਾਂ ਮੁਤਾਬਕ ਵਿਆਹ ਤੋਂ ਬਾਅਦ ਦ੍ਰਿਸ਼ਟੀ ਅਤੇ ਨੀਰਜ ਆਪਣੇ ਨੇੜਲੇ ਰਿਸ਼ਤੇਦਾਰਾਂ ਲਈ ਪਾਰਟੀ ਵੀ ਰੱਖਣਗੇ।
'ਜਿਸ ਨੇ ਕੀਤੀ ਸ਼ਰਮ ਉਸ ਦੇ ਫੁੱਟੇ ਕਰਮ' ਦੀ ਮਿਸਾਲ ਹੈ ਹਾਲੀਵੁੱਡ ਦੀ ਇਹ ਅਭਿਨੇਤਰੀ (ਦੇਖੋ ਤਸਵੀਰਾਂ)
NEXT STORY