ਮੁੰਬਈ- ਅਭਿਨੇਤਾ ਸ਼ਕਤੀ ਕਪੂਰ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਫੈਨਜ਼ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਉਹ ਜ਼ਖਮੀ ਹੋ ਗਏ, ਇਥੋਂ ਤਕ ਕਿ ਫੈਨਜ਼ ਨੇ ਉਨ੍ਹਾਂ ਨੂੰ ਲੁੱਟ ਵੀ ਲਿਆ। ਅਸਲ 'ਚ ਸ਼ਕਤੀ ਕਪੂਰ ਕਾਨਪੁਰ ਫਿਲਮ 'ਕਿਆ ਕੂਲ ਹੈ ਹਮ' ਦੇ ਤੀਜੇ ਪਾਰਟ ਦੀ ਸ਼ੂਟਿੰਗ ਲਈ ਗਏ ਸਨ। ਉਨ੍ਹਾਂ ਦੇ ਨਾਲ ਅਭਿਨੇਤਾ ਤੁਸ਼ਾਰ ਕਪੂਰ ਤੇ ਆਫਤਾਬ ਸ਼ਿਵਦਾਸਾਨੀ ਵੀ ਮੌਜੂਦ ਸਨ। ਅਜਿਹੇ 'ਚ ਇਨ੍ਹਾਂ ਸਟਾਰਸ ਨੂੰ ਦੇਖਣ ਲਈ ਫੈਨਜ਼ ਦੀ ਭਾਰੀ ਭੀੜ ਜਮ੍ਹਾ ਹੋ ਗਈ ਸੀ।
ਸ਼ੂਟਿੰਗ ਦੌਰਾਨ ਸਟਾਰਸ ਨੂੰ ਫੈਨਜ਼ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ ਪਰ ਸ਼ਕਤੀ ਕਪੂਰ ਮਿਲਣ ਚਲੇ ਗਏ। ਅਜਿਹੇ 'ਚ ਫੈਨਜ਼ ਦੀ ਭੀੜ ਅਚਾਨਕ ਹੀ ਟੁੱਟ ਪਈ ਤੇ ਉਹ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਕਲੀਨਿਕ ਲਿਜਾਇਆ ਗਿਆ। ਬਾਅਦ 'ਚ ਘਟਨਾ ਸਬੰਧੀ ਸ਼ਕਤੀ ਕਪੂਰ ਨੇ ਦੱਸਿਆ ਕਿ ਉਸ ਦੌਰਾਨ ਕੁਝ ਫੈਨਜ਼ ਨੇ ਉਨ੍ਹਾਂ ਦਾ ਸਾਮਾਨ ਵੀ ਲੁੱਟ ਲਿਆ।
ਦੁਨੀਆ ਭਰ ਦੇ ਸਾਬਣਾਂ ਤੇ ਪਰਫਿਊਮ ਦੇ ਦੀਵਾਨੇ ਹਨ ਸਲਮਾਨ
NEXT STORY