ਮੋਗਾ (ਪਵਨ ਗਰੋਵਰ)- ਮੋਗਾ ਨਿਗਮ ਚੋਣਾਂ 'ਚ ਅਕਾਲੀ ਦਲ ਦੇ 2 ਉਮੀਦਵਾਰਾਂ 'ਚ ਆਪਸ 'ਚ ਟਕਰਾਅ ਹੋ ਗਿਆ। ਇਸ ਦੌਰਾਨ ਝਗੜਾ ਖ਼ਤਮ ਕਰਵਾਉਣ ਪੁੱਜੇ ਭਾਜਪਾ ਦੇ ਕੋ-ਕਨਵੀਨਰ ਕੇਵਲ ਸਿੰਘ ਅਤੇ ਅਕਾਲੀ ਉਮੀਦਵਾਰਾਂ ਦੇ ਇਕ ਧੱੜੇ ਵਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ। ਕੇਵਲ ਸਿੰਘ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਦੂਜੇ ਪਾਸੇ ਵਾਰਡ ਨੰਬਰ 48 ਦੇ ਅਕਾਲੀ ਉਮੀਦਵਾਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਮੋਗਾ ਪੁੱਜੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਹੈ। ਪੁਲਸ ਨੇ ਫੱਟੜ ਭਾਜਪਾ ਨੇਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤੁਸੀਂ ਵੀ ਕਰੋ ਸ਼ਿਵ ਸ਼ਕਤੀ ਦੇ ਦਰਸ਼ਨ (ਦੇਖੋ ਵੀਡੀਓ)
NEXT STORY