ਜਲੰਧਰ (ਚੋਪੜਾ)-ਸੂਬਾ ਕਾਂਗਰਸ ਦੇ ਐੱਸ. ਸੀ. ਵਿਭਾਗ ਤੇ ਸਮਾਜ ਸੇਵੀ ਸੰਸਥਾ 'ਕੋਸ਼ਿਸ਼' ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਵਾਦਿਤ 10 ਲੱਖੇ ਸੂਟ ਦੇ ਬਰਾਬਰ ਡੀ. ਸੀ. ਦਫਤਰ ਸਾਹਮਣੇ ਆਯੋਜਿਤ ਇਕ ਅਨੋਖੀ ਨਿਲਾਮੀ ਦੌਰਾਨ ਇਕ ਗਰੀਬ ਹਿੰਦੁਸਤਾਨੀ ਦਾ ਸੂਟ 61 ਹਜ਼ਾਰ ਰੁਪਿਆਂ 'ਚ ਵਿਕਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ 'ਨਿਲਾਮੀ ਸ਼ਾਨ ਨਹੀਂ ਹੋਤੀ' ਨਾਮੀ ਇਕ ਛੋਟਾ ਨਾਟਕ ਵੀ ਪੇਸ਼ ਕੀਤਾ, ਜਿਸ ਦੀ ਲੋਕਾਂ ਨੇ ਖੂਬ ਪ੍ਰਸ਼ੰਸਾ ਕੀਤੀ।
100 ਰੁਪਏ ਤੋਂ ਸ਼ੁਰੂ ਹੋਈ ਸੂਟ ਦੀ ਵੱਧ ਤੋਂ ਵੱਧ ਬੋਲੀ ਜਲੰਧਰ ਦੇ ਕਮਲ ਕਨੌਜੀਆ ਨੇ ਲਗਾਈ। ਸੂਬਾਈ ਐੱਸ. ਸੀ. ਵਿਭਾਗ ਦੇ ਚੇਅਰਮੈਨ ਡਾ. ਰਾਜ ਕੁਮਾਰ ਚੱਬੇਵਾਲ ਨੇ ਨਿਲਾਮੀ ਵਿਚ ਸ਼ਾਮਲ ਹੋਏ ਇਕੱਠ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਅੱਜ ਦੇਸ਼ ਦੀ 30 ਫੀਸਦੀ ਆਬਾਦੀ ਅਜਿਹੀ ਹੈ, ਜਿਸ ਨੂੰ ਰੋਟੀ, ਕੱਪੜਾ ਅਤੇ ਮਕਾਨ ਨਸੀਬ ਨਹੀਂ ਹੋ ਰਿਹਾ ਹੈ। ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਸਮੇਤ ਅਨੇਕਾਂ ਸੁਪਨਿਆਂ ਤੇ ਚੰਗੇ ਦਿਨਾਂ ਦੇ ਝੂਠੇ ਸਬਜ਼ਬਾਗ ਦਿਖਾ ਕੇ ਦੇਸ਼ ਦੀ ਸੱਤਾ ਹਾਸਲ ਕਰਨ ਵਾਲਾ ਪ੍ਰਧਾਨ ਮੰਤਰੀ ਅੱਜ 80 ਕਰੋੜ ਹਿੰਦੋਸਤਾਨੀਆਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਨੋਖੀ ਨਿਲਾਮੀ ਦਾ ਉਦੇਸ਼ ਪ੍ਰਧਾਨ ਮੰਤਰੀ ਵਲੋਂ ਦੇਸ਼ 'ਚ ਸ਼ੁਰੂ ਕੀਤੇ ਜਾ ਰਹੇ ਨਵੇਂ ਟ੍ਰੈਂਡ ਨੂੰ ਰੋਕਣ ਦੀ ਇਕ ਕੋਸ਼ਿਸ਼ ਹੈ। ਡਾ. ਰਾਜ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੂਟ ਦੀ ਨਿਲਾਮੀ ਨੂੰ ਇਕ ਸਿਆਸੀ ਸਟੰਟ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਫੰਡ 'ਚ ਹਜ਼ਾਰਾਂ ਕਰੋੜ ਰੁਪਏ ਹੋਣ ਦੇ ਬਾਵਜੂਦ ਸਿਰਫ ਕੁਝ ਕਰੋੜ ਰੁਪਿਆਂ ਲਈ ਸੰਵਿਧਾਨਿਕ ਅਹੁਦੇ 'ਤੇ ਬੈਠੇ ਪ੍ਰਧਾਨ ਮੰਤਰੀ ਮੋਦੀ ਵਲੋਂ ਆਪਣੇ ਵਿਵਾਦਿਤ ਸੂਟ ਨੂੰ ਨਿਲਾਮ ਕਰਵਾਉਣਾ ਦੇਸ਼ ਦੇ ਲੋਕਤੰਤਰ ਨਾਲ ਭੱਦਾ ਮਜ਼ਾਕ ਹੈ।
ਉਨ੍ਹਾਂ ਦੱਸਿਆ ਕਿ ਇਸ ਨਿਲਾਮੀ ਤੋਂ ਇਕੱਠੀ ਹੋਈ ਰਕਮ ਨੂੰ ਮਨੁੱਖਤਾ ਦੀ ਭਲਾਈ ਵਿਚ ਖਰਚ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ, ਐੱਸ. ਸੀ. ਵਿਭਾਗ ਦੇ ਸੂਬਾ ਵਾਈਸ ਚੇਅਰਮੈਨ ਪਰਮਿੰਦਰ ਕੌਰ ਮੀਮਸਾ, ਜ਼ਿਲਾ ਚੇਅਰਮੈਨ ਜਗਦੀਸ਼ ਸਮਰਾਏ, ਸੁਰਿੰਦਰ ਚੌਧਰੀ, ਡਾ. ਸ਼ਿਵ, ਡਾ. ਪ੍ਰਦੀਪ ਰਾਏ, ਅਤੁਲ ਚੱਢਾ, ਮਨੋਜ ਠਾਕੁਰ, ਬਲਬੀਰ ਕੌਰ, ਪਵਨ ਜੱਖੂ, ਅਸ਼ਵਨੀ ਜਰੇਵਾਲ, ਹਰਵਿੰਦਰ ਡਿੰਪਲ, ਰਮੇਸ਼ ਸਿੱਪੀ, ਐਡਵੋਕੇਟ ਲਖਵਿੰਦਰ ਸਿੰਘ, ਸੋਮਨਾਥ ਤੇ ਹੋਰ ਵੀ ਮੌਜੂਦ ਸਨ।
ਦਰਵਾਜ਼ਾ ਖੋਲ੍ਹਦੇ ਹੀ ਬੈੱਡ 'ਤੇ ਜੋ ਸੀਨ ਦੇਖਿਆ, ਅੱਖਾਂ ਅੱਡੀਆਂ ਹੀ ਰਹਿ ਗਈਆਂ (ਵੀਡੀਓ)
NEXT STORY