ਮੁੰਬਈ- ਉਪਭੋਗਤਾ ਇਲੈਕਟ੍ਰੋਨਿਕ ਉਤਪਾਦ ਬਣਾਉਣ ਵਾਲੀ ਕੰਪਨੀ ਪੈਨਾਸੋਨਿਕ ਨੇ ਅੱਜ ਭਾਰਤੀ ਬਾਜ਼ਾਰ 'ਚ ਐਂਡਰਾਇਡ ਆਪ੍ਰੇਟਿੰਗ ਸਿਸਟਮ 'ਤੇ ਆਧਾਰਤਿ ਨਵਾਂ ਟੈਬਲੇਟ ਐਫ.ਜ਼ੈਡ.ਬੀ. 2 ਪੇਸ਼ ਕੀਤਾ ਜਿਸ ਦੀ ਕੀਮਤ 75000 ਰੁਪਏ ਹੈ।
ਕੰਪਨੀ ਨੇ ਇਥੇ ਦੱਸਿਆ ਕਿ 7 ਇੰਚ ਸਕਰੀਨ ਦੇ ਨਾਲ ਹੀ ਐਂਡਰਾਇਡ 4.4 ਆਪ੍ਰੇਟਿੰਗ ਸਿਸਟਮ 'ਤੇ ਆਧਾਰਿਤ ਅਤੇ ਇੰਟੇਲ ਕਵਾਡਕੋਰ ਸੇਲਰੋਨ ਪ੍ਰੋਸੈਸਰ ਵਾਲੇ ਇਸ ਟੈਬਲੇਟ 'ਚ ਬੈਟਰੀ ਬਦਲਣ ਦੀ ਸਹੂਲਤ ਦਿੱਤੀ ਗਈ ਹੈ। ਪੂਰੀ ਤਰ੍ਹਾਂ ਨਾਲ ਚਾਰਜ ਬੈਟਰੀ 7 ਘੰਟੇ ਤਕ ਚੱਲੇਗੀ। ਕੰਪਨੀ ਨੇ ਕਿਹਾ ਪੇਸ਼ੇਵਰਾਂ ਨੂੰ ਧਿਆਨ 'ਚ ਰੱਖ ਕੇ ਇਹ ਟੈਬਲੇਟ ਬਣਾਇਆ ਗਿਆ ਹੈ ਤਾਂਕਿ ਜਦੋਂ ਉਹ ਦਫਤਰ ਤੋਂ ਬਾਹਰ ਫੀਲਡ 'ਚ ਕੰਮ ਕਰਨ ਤਾਂ ਉਨ੍ਹਾਂ ਨੂੰ ਬੈਟਰੀ ਦੀ ਚਿੰਤਾ ਨਾ ਕਰਨੀ ਪਵੇ।
ਆਰਥਿਕ ਵਿਕਾਸ ਦੇ ਨਾਲ ਹੋਰ ਮਾਹਿਰਾਂ ਦੀ ਜ਼ਰੂਰਤ ਹੋਵੇਗੀ : ਰਾਜਨ
NEXT STORY