ਚੰਡੀਗੜ੍ਹ : ਪੰਜਾਬ ਨਗਮ ਨਿਗਮ ਚੋਣਾਂ ਦੇ ਚੱਲਦਿਆਂ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਲਈ ਇਕ ਬੁਰੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਨਗਮ ਨਿਗਮ ਚੋਣਾਂ ਲਈ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ ਖਤਮ ਹੋ ਗਿਆ ਹੈ। ਸੂਬਾ ਚੋਣ ਕਮਿਸ਼ਨ ਨੇ 22 ਅਤੇ 25 ਫਰਵਰੀ ਨੂੰ ਸਬੰਧਤ ਚੋਣ ਵਾਲੇ ਖੇਤਰਾਂ 'ਚ 'ਡ੍ਰਾਈ ਡੇ' ਐਲਾਨਿਆ ਹੈ। ਡ੍ਰਾਈ ਡੇ ਐਲਾਨਣ ਦੇ ਚੱਲਦੇ ਹੋਏ ਸਬੰਧਤ ਚੋਣ ਹਲਕਿਆਂ 'ਚ ਠੇਕੇ ਬੰਦ ਰਹਿਣਗੇ। 26 ਫਰਵਰੀ ਨੂੰ ਵੋਟ ਗਿਣਤੀ ਕੇਂਦਰਾਂ ਦੇ 3 ਵਰਗ ਕਿਲੋਮੀਟਰ ਦੇ ਖੇਤਰ 'ਚ ਡ੍ਰਾਈ ਡੇ ਰਹੇਗਾ। ਨਗਰ ਨਿਗਮ ਲਈ ਚੋਣ 22 ਅਤੇ ਨਗਰ ਪ੍ਰੀਸ਼ਦਾਂ ਲਈ 25 ਫਰਵਰੀ ਨੂੰ ਹੋਣਗੀਆਂ।
ਨਗਰ ਪ੍ਰੀਸ਼ਦਾਂ ਲਈ ਚੋਣ ਗਿਣਤੀ 25 ਫਰਵਰੀ ਨੂੰ ਹੀ ਚੋਣਾਂ ਤੋਂ ਤੁਰੰਤ ਬਾਅਦ ਹੋ ਜਾਵੇਗੀ। ਕਮਿਸ਼ਨ ਦੇ ਇਕ ਬੁਲਾਰੇ ਅਨੁਸਾਰ ਨਗਰ ਨਿਗਮ ਬਠਿੰਡਾ, ਮੋਹਾਲੀ, ਮੋਗਾ, ਹੁਸ਼ਿਆਰਪੁਰ, ਪਠਾਨਕੋਟ ਅਤੇ ਫਗਵਾੜਾ ਦੀਆਂ ਚੋਣਾਂ ਅਤੇ ਪਟਿਆਲਾ ਅਤੇ ਜਲੰਧਰ ਦੇ 3 ਵਾਰਡਾਂ ਲਈ ਉਪ ਚੋਣਾਂ ਹੋ ਰਹੀਆਂ ਹਨ।
ਭਾਸ਼ਾ ਉੱਚੀ ਜਾਂ ਨੀਵੀ ਨਹੀਂ ਹੁੰਦੀ, ਥਾਂ ਉੱਚੀ-ਨੀਵੀ ਹੁੰਦੀ ਹੈ (ਵੀਡੀਓ)
NEXT STORY