ਜੰਲਧਰ- ਪੰਜਾਬੀ ਮਾਂ ਬੋਲੀ ਸਾਨੂੰ ਜਨਮ ਤੋਂ ਸਿੱਖਣ ਨੂੰ ਮਿਲਦੀ ਹੈ। 21 ਫਰਵਰੀ ਅੱਜ ਪੰਜਾਬੀ ਮਾਂ ਬੋਲੀ ਦਾ ਦਿਹਾੜਾ ਹੈ। ਪੰਜਾਬੀ ਮਾਂ ਬੋਲੀ ਤੋਂ ਅਸੀਂ ਕਿੰਨਾ ਨੂੰ ਪੱਛੜਦੇ ਜਾ ਰਹੇ ਹਾਂ, ਇਸ ਬਾਰੇ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਲੇਖਕ ਅਤੇ ਸ਼ਾਇਰ ਸੁਰਜੀਤ ਪਾਤਰ ਨਾਲ ਅਸੀਂ ਖਾਸ ਮੁਲਾਕਾਤ ਕਰ ਰਹੇ ਹਾਂ। ਸੁਰਜੀਤ ਪਾਤਰ ਨੇ ਪੰਜਾਬੀ ਮਾਂ ਬੋਲੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪੰਜਾਬੀ ਮਾਂ ਬੋਲੀ ਪ੍ਰਤੀ ਸਰਕਾਰਾਂ, ਬੱਚੇ ਤੇ ਮਾਪੇ ਮਾਂ ਬੋਲੀ ਪ੍ਰਤੀ ਅਵੀਸਲੀਆਂ ਹੋ ਰਹੀਆਂ ਹਨ ਜਾਂ ਇੰਝ ਕਹਿ ਲਿਆ ਜਾਵੇ ਕਿ ਪੰਜਾਬੀ ਬੋਲਣ ਪ੍ਰਤੀ ਰੁਝਾਨ ਘੱਟ ਹੁੰਦਾ ਜਾ ਰਿਹਾ ਹੈ। ਅਸੀਂ ਅੱਜ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਤਵਜੋਂ ਦਿੰਦੇ ਹਾਂ। ਅੱਜ ਸਾਡੇ ਵਿਦਿਅਕ ਅਦਾਰੇ, ਸਰਕਾਰਾਂ ਪੰਜਾਬੀ ਬੋਲੀ ਪ੍ਰਤੀ ਸੁਚੇਤ ਨਹੀਂ ਹਨ। ਪੰਜਾਬੀ ਬੋਲਣ 'ਤੇ ਇਸ ਭਾਸ਼ਾ ਨੂੰ ਬਚਾਉਣ ਲਈ ਮੀਡੀਆ ਸੁਚੇਤ ਹੋ ਰਿਹਾ ਹੈ।
ਅੱਜ ਮਾਵਾਂ ਵੀ ਆਪਣੇ ਬੱਚਿਆਂ ਦੇ ਮੂੰਹੋਂ ਅੰਗਰੇਜ਼ੀ ਸੁਣ ਕੇ ਖੁਸ਼ ਹੁੰਦੀਆਂ। ਆਪਣੀ ਮਾਂ ਬੋਲੀ ਬੋਲਦੇ ਹੋਏ ਜ਼ਿਆਦਾਤਰ ਸ਼ਬਦਾਂ 'ਚ ਅੰਗਰੇਜ਼ੀ ਬੋਲੀ ਜਾਂਦੀ ਹੈ। ਬਸ ਇੰਨਾ ਹੀ ਅਸੀਂ ਹਿੰਦੀ ਦੇ ਸ਼ਬਦਾਂ ਨੂੰ ਵੀ ਪੰਜਾਬੀ ਭਾਸ਼ਾ 'ਚ ਰਲਾ ਲੈਂਦੇ ਹਾਂ। ਪਾਤਰ ਸਾਬ੍ਹ ਦਾ ਕਹਿਣਾ ਹੈ ਕਿ ਅਸੀਂ ਅੱਜ ਅੰਗਰੇਜ਼ੀ ਸ਼ਬਦ ਨੂੰ ਤਮਗੇ ਵਾਂਗ ਦਿਖਾਉਂਦੇ ਹਾਂ। ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਅੰਗਰੇਜ਼ੀ ਆਉਂਦੀ ਅਤੇ ਅਸੀਂ ਕਿੰਨੇ ਪੜ੍ਹੇ-ਲਿਖੇ ਹਾਂ। ਉਨ੍ਹਾਂ ਕਿਹਾ ਕਿ 21 ਫਰਵਰੀ ਮਾਤ ਭਾਸ਼ਾ ਦਾ ਸ਼ਹਾਦਤ ਦਾ ਦਿਨ ਹੈ। ਬੰਗਾਲੀ ਵਿਦਿਆਰਥੀਆਂ ਪੰਜਾਬੀ ਭਾਸ਼ਾ ਲਈ ਸ਼ਹੀਦੀ ਦਿੱਤੀ। ਸਾਡੇ ਲੋਕ ਪੰਜਾਬੀ ਨੂੰ ਇੰਨਾ ਤਵਜੋਂ ਨਹੀਂ ਦਿੰਦੇ, ਘਰਾਂ ਵਿਚ ਬਹੁਤ ਸਾਰੀਆਂ ਸਹੂਲਤਾਂ ਹੁੰਦੀਆਂ ਪਰ ਕਿਤਾਬਾਂ ਦਾ ਕੋਨਾ ਨਹੀਂ ਹੁੰਦਾ। ਅੱਜ ਸਾਨੂੰ ਇਹ ਨਹੀਂ ਪਤਾ ਕਿ ਪੰਜਾਬੀ ਬੋਲੀ ਬੋਲਣ 'ਚ ਕਿੰਨਾ ਮਾਣ ਹੈ। ਸਾਡੇ ਮਨਾਂ ਵਿਚ ਅੱਜ ਅਹਿਮ ਜਿਹਾ ਹੈ ਕਿ ਪੰਜਾਬੀ ਨੂੰ ਉੱਚਾ ਪ੍ਰਭਾਵ ਪਾਉਣ ਲਈ ਨਹੀਂ ਬੋਲ ਸਕਦੇ। ਸਿੱਖ ਨਾ ਹੋਣ ਦੇ ਬਾਵਜੂਦ ਕਈ ਲੇਖਕਾਂ ਨੇ ਪੰਜਾਬੀ 'ਚ ਕਈ ਕੁਝ ਲਿਖਿਆ। ਸਾਡੇ ਘਰਾਂ ਵਿਚ ਮਾਂ-ਬਾਪ ਤਾਂ ਪੰਜਾਬੀ ਬੋਲਦੇ ਹਾਂ ਪਰ ਸਾਡੇ ਬੱਚੇ ਹਿੰਦੀ ਅਤੇ ਅੰਗਰੇਜ਼ੀ ਬੋਲਦੇ ਹਨ। ਇਸ ਲਈ ਲੋੜ ਹੈ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਬਚਾਈਏ ਅਤੇ ਆਉਣ ਵਾਲੀ ਪੀੜ੍ਹੀ ਲਈ ਇਸ ਨੂੰ ਸਾਂਭ ਕੇ ਰੱਖੀਏ।
ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ, ਇਕੋ ਸਮੇਂ ਉੱਠੀਆਂ ਛੇ ਅਰਥੀਆਂ (ਤਸਵੀਰਾਂ)
NEXT STORY