ਫਿਰੋਜ਼ਪੁਰ (ਕੁਲਦੀਪ, ਸੋਨੂੰ)-ਸੀਨੀਅਰ ਕਪਤਾਨ ਪੁਲਸ ਫਿਰੋਜ਼ਪੁਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਮਾਣਯੋਗ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਹੋਈਆਂ ਹਦਾਇਤਾਂ ਅਨੁਸਾਰ ਸਿਟੀ ਫਿਰੋਜ਼ਪੁਰ, ਜ਼ੀਰਾ ਅਤੇ ਤਲਵੰਡੀ ਭਾਈ ਨਗਰ ਕੌਂਸਲ ਅਤੇ ਮੁੱਦਕੀ, ਮਮਦੋਟ ਨਗਰ ਪੰਚਾਇਤਾਂ ਚੋਣਾਂ ਨਿਰਪੱਖ ਤੇ ਨਿਰਭੈ ਕਰਾਉਣ ਲਈ ਜ਼ਿਲਾ ਪੁਲਸ ਫਿਰੋਜ਼ਪੁਰ ਵੱਲੋਂ ਸੁਰੱਖਿਆ ਦੇ ਹਰ ਪੱਖੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਚੋਣਾਂ ਦੌਰਾਨ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਹੁੱਲੜਬਾਜ਼ੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਪੋਲਿੰਗ ਡਿਊਟੀ ਤੋਂ ਇਲਾਵਾ 10 ਪੈਟਰੋਲਿੰਗ ਪਾਰਟੀਆਂ ਜੋ ਦੋ ਸ਼ਿਫ਼ਟਾਂ ਵਿਚ ਲਗਾਤਾਰ ਨਿਗਰਾਨੀ ਰੱਖਣਗੀਆਂ। ਹਰੇਕ ਚੋਣ ਖੇਤਰ ਵਿਚ ਗਜ਼ਟਿਡ ਅਫ਼ਸਰ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਲੋੜੀਂਦੀ ਫੋਰਸ ਮੁਹੱਈਆ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਊ. ਆਰ. ਟੀ. ਦੀਆਂ ਟੀਮਾਂ ਵੀ ਤਿਆਰ ਰੱਖੀਆਂ ਗਈਆਂ ਹਨ। ਜ਼ਿਲੇ 'ਚ ਹੁਣ ਤੱਕ 68 ਪ੍ਰਤਿਸ਼ਤ ਅਸਲਾ ਜਮ੍ਹਾ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦੇ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਅਸਲਾ 23 ਫਰਵਰੀ ਤੱਕ ਸਬੰਧਿਤ ਥਾਣੇ ਜਾਂ ਡੀਲਰਾਂ ਕੋਲ ਜਮ੍ਹਾ ਕਰਾਉਣ ਜੇ ਉਹ ਨਹੀਂ ਕਰਵਾਉਣਗੇ ਤਾਂ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਚੋਣਾਂ ਲਈ ਪੋਲਿੰਗ ਸਟੇਸ਼ਨਾਂ ਤੇ ਬੂਥਾਂ 'ਤੇ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਤੋਂ ਇਲਾਵਾ ਵੱਖ-ਵੱਖ ਪੈਟਰੋਲਿੰਗ ਪਾਰਟੀਆਂ ਲਗਾਈਆਂ ਹਨ ਜੋ ਸਾਰੇ ਪੋਲਿੰਗ ਬੂਥਾਂ ਨੂੰ ਕਵਰ ਕਰਨਗੀਆਂ। ਜ਼ਿਲੇ ਦੇ ਸਾਰੇ ਮੁੱਖ ਅਫਸਰਾਨ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਫਿਰੋਜ਼ਪੁਰ ਸ਼ਹਿਰ ਵਿਚ ਖ਼ਾਸ ਤੌਰ 'ਤੇ 2 ਡੀ. ਐੱਸ. ਪੀਜ਼ ਅਤੇ ਇੰਚਾਰਜ ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਆਪਣੀਆਂ-ਆਪਣੀਆਂ ਵੱਖਰੀਆਂ ਰਿਜ਼ਰਵਾਂ ਸਮੇਤ ਹਰ ਤਰ੍ਹਾਂ ਦੀ ਹਰਕਤ ਦੀ ਨਿਗਰਾਨੀ ਰੱਖਣਗੇ। ਏਰੀਆ ਨੂੰ ਸੀਲ ਕਰਨ ਲਈ ਨਾਕਾਬੰਦੀ ਕੀਤੀ ਜਾਵੇਗੀ, ਪੋਲਿੰਗ ਸਟੇਸ਼ਨ ਤੋਂ 100 ਗਜ ਦੇ ਦਾਇਰੇ ਵਿਚ ਕਿਸੇ ਵੀ ਪਾਰਟੀ ਦਾ ਕੋਈ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ ਅਤੇ ਪੋਲਿੰਗ ਸਟੇਸ਼ਨ ਦੇ ਆਲੇ-ਦੁਆਲੇ ਮਜ਼ਬੂਤ ਬੈਰੀਕੇਡਿੰਗ ਕੀਤੀ ਜਾਵੇਗੀ।
ਜਾਨਲੇਵਾ ਸਵਾਈਨ ਫਲੂ 'ਤੇ ਰਾਹਤ ਭਰੀ ਖਬਰ ਲੈ ਕੇ ਆਇਆ ਇਹ ਡਾਕਟਰ (ਵੀਡੀਓ)
NEXT STORY