ਬਠਿੰਡਾ- ਪੰਜਾਬ ਦੀਆਂ 6 ਨਗਰ ਨਿਗਮ ਚੋਣਾਂ ਦੀ ਵੋਟਿੰਗ ਜਾਰੀ ਹੈ। 298 ਵਾਰਡਾਂ ਵਿਚ ਹੋਣ ਵਾਲੀ ਇਸ ਚੋਣਾਂ ਲਈ 1263 ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ 6 ਨਗਰ ਨਿਗਮ ਚੋਣਾਂ ਲਈ ਪਠਾਨਕੋਟ, ਹੁਸ਼ਿਆਰਪੁਰ, ਫਗਵਾੜਾ, ਮੋਗਾ, ਬੰਠਿਡਾ ਅਤੇ ਮੋਹਾਲੀ ਸਮੇਤ ਜਲੰਧਰ ਨਗਰ ਨਿਗਮ ਲਈ ਵੋਟਿੰਗ ਹੋ ਰਹੀ ਹੈ। ਬਠਿੰਡਾ 'ਚ ਵੀ ਵੋਟਿੰਗ ਜਾਰੀ ਹੈ। ਸ਼ਾਮ 4 ਵਜੇ ਤੋਂ ਪਹਿਲਾਂ 61 ਫੀਸਦੀ ਵੋਟਿੰਗ ਹੋਈ ਹੈ। ਵੋਟਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸ਼ਾਮ ਤੱਕ ਪਤਾ ਲੱਗ ਜਾਵੇਗਾ ਕਿ ਕਿੰਨੇ ਫੀਸਦੀ ਵੋਟਿੰਗ ਹੋਈ। ਪਰ ਕਿਸੇ ਦੇ ਹੱਥ ਜਿੱਤ ਜਾਂਦੀ ਹੈ ਇਹ ਤਾਂ ਆਉਣ ਵਾਲੀ 26 ਫਰਵਰੀ ਨੂੰ ਪਤਾ ਲੱਗ ਸਕੇਗਾ।
ਆਓ ਜਾਣਦੇ ਹਾਂ ਵੋਟਿੰਗਾ ਦੇ ਦਿਨ ਕੀ ਵਾਪਰਿਆਂ-
ਬਠਿੰਡਾ 'ਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅਕਾਲੀਆਂ ਵਲੋਂ ਮੀਡੀਆ ਕਰਮਚਾਰੀਆਂ ਨਾਲ ਧੱਕੇਸ਼ਾਹੀ ਕੀਤੀ ਗਈ। ਇਹ ਘਟਨਾ ਵਾਰਡ ਨੰਬਰ-40 ਦੋ ਪੋਲਿੰਗ ਬੂਥ-140 'ਤੇ ਵਾਪਰੀ। ਪੁਲਸ ਵਲੋਂ ਰੋਕਣ ਦੇ ਬਾਵਜੂਦ ਅਕਾਲੀ ਵਰਕਰ ਆ ਗਏ ਅਤੇ ਮੀਡੀਆ ਨਾਲ ਧੁੱਕਾ-ਮੁੱਕੀ ਹੋਈ। ਇਸ ਤੋਂ ਇਲਾਵਾ ਬਠਿੰਡਾ 'ਚ ਡਰਟੀ ਪਾਲੀਟਿਕਸ ਦੇਖਣ ਨੂੰ ਮਿਲੀ। ਪੋਸਟਰਾਂ ਦੇ ਉਮੀਦਵਾਰਾਂ ਦੇ ਚਿਹਰਿਆਂ ਦੇ ਕਾਲੀ ਸਿਆਹੀ ਲਾਈ ਗਈ।
ਬਠਿੰਡਾ 'ਚ ਖੇਡੀ ਗਈ 'ਡਰਟੀ ਪਾਲੀਟਿਕਸ', ਦੇਖ ਹੋਵੋਗੇ ਹੈਰਾਨ (ਦੇਖੋ ਤਸਵੀਰਾਂ)
NEXT STORY