ਮਾਹਿਲਪੁਰ, (ਪਰਮਜੀਤ)- ਮਾਹਿਲਪੁਰ ਸ਼ਹਿਰ ਦੇ ਵਾਰਡ-1 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਦੀ ਨੌਵੀਂ ਕਲਾਸ ਦੀ ਵਿਦਿਆਰਥਣ ਸੁਖਮਨੀ ਜੋ ਦੋ ਮਹੀਨੇ ਪਹਿਲਾਂ ਘਰੋਂ ਪੜ੍ਹਨ ਲਈ ਗਈ ਸੀ, ਪਰ ਅੱਜ ਤੱਕ ਵਾਪਸ ਨਹੀਂ ਪਰਤੀ। ਇਸੇ ਤਰ੍ਹਾਂ ਚਾਰ ਦਿਨ ਪਹਿਲਾਂ ਘਰ ਤੋਂ ਪੜ੍ਹਨ ਲਈ ਗਿਆ ਦੋਆਬਾ ਪਬਲਿਕ ਸਕੂਲ ਵਿਚ 10ਵੀਂ ਜਮਾਤ ਦਾ ਵਿਦਿਆਰਥੀ ਗੌਰਵ ਡਡਵਾਲ ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ ਸੀ, ਦੀ ਵੀ ਕੋਈ ਉੱਘ-ਸੁੱਘ ਨਹੀਂ ਲੱਗੀ ਸੀ। ਮਾਹਿਲਪੁਰ ਸ਼ਹਿਰ ਵਿਚ ਭੇਦਭਰੀ ਹਾਲਤ 'ਚ ਬੱਚਿਆਂ ਦੇ ਲਾਪਤਾ ਹੋਣ ਕਾਰਨ ਲੋਕਾਂ ਅੰਦਰ ਦਹਿਸ਼ਤ ਪੈਦਾ ਹੋ ਗਈ ਹੈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਗੁੰਮ ਹੋਏ ਬੱਚਿਆਂ ਦੀ ਭਾਲ ਵਿਚ ਪੁਲਸ ਹਰ ਪਹਿਲੂ ਤੋਂ ਕੰਮ ਕਰ ਰਹੀ ਹੈ ਅਤੇ ਉਹ ਜਲਦੀ ਹੀ ਉਨ੍ਹਾਂ ਨੂੰ ਲੱਭ ਕੇ ਪਰਿਵਾਰਾਂ ਦੇ ਹਵਾਲੇ ਕਰ ਦੇਣਗੇ।
ਹੁਸ਼ਿਆਰਪੁਰ 'ਚ ਹੋਈ 60 ਫੀਸਦੀ ਵੋਟਿੰਗ
NEXT STORY