ਮੋਹਾਲੀ, (ਪਰਦੀਪ)- ਕਪੂਰਥਲਾ ਦੀ ਰਹਿਣ ਵਾਲੀ ਨੇਹਾ ਸ਼ਰਮਾ ਨੇ ਆਖਿਰਕਾਰ ਆਪਣੇ ਚਾਹੁਣ ਵਾਲਿਆਂ ਦੀਆਂ ਦੁਆਵਾਂ ਕਾਰਨ ਮੋਹਾਲੀ 'ਚ ਪਿਛਲੇ ਦਿਨੀਂ ਹੋਏ ਵੁਆਇਸ ਆਫ਼ ਪੰਜਾਬ ਸੀਜ਼ਨ-5 ਦੇ ਗ੍ਰੈਂਡ ਫਿਨਾਲੇ ਆਪਣੇ ਨਾਮ ਕਰਵਾਇਆ। ਨੇਹਾ ਸ਼ਰਮਾ ਨੇ ਸਟੇਜ 'ਤੇ ਆਪਣੀ ਗਾਇਕੀ ਦਾ ਅਜਿਹਾ ਜਾਦੂ ਬਿਖੇਰਿਆ ਕਿ ਇਕ ਵਾਰ ਤਾਂ ਮੋਹਾਲੀ ਦੇ ਮਲਟੀਪ੍ਰਪਜ਼ ਸਟੇਡੀਅਮ ਵਿਚ ਬੈਠੇ ਹਜ਼ਾਰਾਂ ਲੋਕ ਮੰਤਰ-ਮੁਗਧ ਹੋ ਗਏ। ਬਟਾਲਾ ਦੇ ਸਾਧੂ ਸਿੰਘ ਪਹਿਲੇ ਤੇ ਸਿਮਰਨ ਨੇ ਜਿੱਤਿਆ ਦੂਜੇ ਰਨਰਅੱਪ ਦਾ ਖਿਤਾਬ-ਮੋਹਾਲੀ ਵਿਚ ਹੋਏ ਇਸ ਗ੍ਰੈਂਡ ਫਿਨਾਲੇ ਦੌਰਾਨ ਨੇਹਾ ਸ਼ਰਮਾ ਤੋਂ ਬਾਅਦ ਪਹਿਲੇ ਰਨਰਅੱਪ ਦਾ ਖਿਤਾਬ ਬਟਾਲਾ ਦੇ ਰਹਿਣ ਵਾਲੇ ਸਾਧੂ ਸਿੰਘ ਨੇ ਆਪਣੇ ਨਾਂ ਕਰਵਾਇਆ। ਜ਼ਿਕਰਯੋਗ ਹੈ ਕਿ ਸਾਧੂ ਸਿੰਘ ਨੂੰ ਵੀ ਆਡੀਸ਼ਨ ਦੌਰਾਨ ਪਰਫਾਰਮੈਂਸ ਆਫ਼ ਦਿ ਡੇਅ ਖਿਤਾਬ ਪਹਿਲਾ ਵੀ ਮਿਲ ਚੁੱਕਾ ਹੈ, ਜਦਕਿ ਇਸ ਪ੍ਰਤੀਯੋਗਤਾ ਵਿਚ ਸੈਕਿੰਡ ਰਨਰਅੱਪ ਦਾ ਖਿਤਾਬ ਗਾਇਕ ਸਿਮਰਨ ਸਿੰਘ ਨੂੰ ਮਿਲਿਆ। ਜਲੰਧਰ ਦੇ ਇਸ ਗਾਇਕ ਨੇ ਵੁਆਇਸ ਆਫ਼ ਪੰਜਾਬ ਸੀਜਨ-4 ਵਿਚ ਵੀ ਹਿੱਸਾ ਲਿਆ ਸੀ। ਜ਼ਿਕਰਯੋਗ ਹੈ ਕਿ ਨੇਹਾ ਸ਼ਰਮਾ ਨੂੰ 1 ਲੱਖ ਰੁਪਏ ਤੇ ਫਰਸਟ ਤੇ ਸੈਕਿੰਡ ਰਨਰਅੱਪ ਨੂੰ 75-75 ਹਜ਼ਾਰ ਰੁਪਏ ਦੀ ਰਕਮ ਨਾਲ ਨਿਵਾਜਿਆ ਗਿਆ। ਹਰਭਜਨ ਮਾਨ, ਮਲਕੀਅਤ, ਬਡਾਲੀ ਤੇ ਸਚਿਨ ਆਹੂਜਾ ਨੇ ਨਿਭਾਈ ਜੱਜਾਂ ਦੀ ਭੂਮਿਕਾ-ਇਸ ਗ੍ਰੈਂਡ ਫਿਨਾਲੇ ਦੌਰਾਨ ਵੱਖ-ਵੱਖ ਥਾਵਾਂ ਤੋਂ ਗ੍ਰੈਂਡ ਫਿਨਾਲੇ ਤੱਕ ਪਹੁੰਚੇ ਗਾਇਕਾਂ ਦੀ ਕਲਾ ਦੀਆਂ ਬਾਰੀਕੀਆਂ ਨੂੰ ਪੁੱਛਣ ਤੇ ਪ੍ਰਖਣ ਲਈ ਜੱਜਾਂ ਦੀ ਭੂਮਿਕਾ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ, ਮਲਕੀਅਤ ਸਿੰਘ, ਲਖਵਿੰਦਰ ਬਡਾਲੀ ਤੇ ਸੰਗੀਤਕਾਰ ਸਚਿਨ ਆਹੂਜਾ ਨੇ ਨਿਭਾਈ। ਇਨ੍ਹਾਂ ਨੇ ਗ੍ਰੈਂਡ ਫਿਨਾਲੇ ਵਿਚ ਪਹੁੰਚੇ ਸਾਰੇ ਗਾਇਕਾਂ ਨੂੰ ਬਾਰੀਕੀ ਨਾਲ ਸੁਣਿਆ ਅਤੇ ਫੈਸਲਾ ਲਿਆ।
ਕੇਂਦਰ ਸਰਕਾਰ ਸਿਰਫ ਵਾਅਦਿਆਂ ਦੇ ਖਾਲੀ ਢੋਲ-ਨਗਾਰੇ ਵਜਾਉਣ ਵਾਲੀ : ਭੱਠਲ
NEXT STORY