ਫਗਵਾੜਾ, (ਜਲੋਟਾ)- ਫਗਵਾੜਾ ਦੇ ਪਿੰਡ ਜਗਪਾਲਪੁਰ 'ਚ ਆਵਾਰਾ ਕੁੱਤੇ ਦੇ ਕੱਟਣ ਨਾਲ ਪਾਗਲ ਹੋਈ ਇਕ ਔਰਤ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਉਕਤ ਜਾਣਕਾਰੀ ਦੀ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੇ ਅਧਿਕਾਰਿਕ ਤੌਰ 'ਤੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਘਟਨਾਕ੍ਰਮ ਦੇ ਬਾਅਦ ਉਕਤ ਮ੍ਰਿਤਕਾ ਦੇ ਸਿੱਧੇ ਸੰਪਰਕ 'ਚ ਰਹਿ ਰਹੇ ਉਸਦੇ 11 ਰਿਸ਼ਤੇਦਾਰਾਂ ਤੇ ਹੋਰ ਪਿੰਡ ਵਾਸੀਆਂ ਦਾ ਅੱਜ ਸਿਵਲ ਹਸਪਤਾਲ 'ਚ ਇਲਾਜ ਕੀਤਾ ਗਿਆ ਹੈ। ਇਸ ਦੌਰਾਨ ਪਿੰਡ ਜਗਪਾਲਪੁਰ 'ਚ ਘਟਨਾਕ੍ਰਮ ਦੇ ਬਾਅਦ ਲੋਕਾਂ 'ਚ ਆਵਾਰਾ ਕੁੱਤਿਆਂ ਨੂੰ ਲੈ ਕੇ ਭਾਰੀ ਡਰ ਪਾਇਆ ਜਾ ਰਿਹਾ ਹੈ। ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਕੁੱਝ ਪਿੰਡ ਵਾਸੀਆਂ ਨੇ ਦੱਸਿਆ ਕਿ ਆਵਾਰਾ ਕੁੱਤੇ ਦੇ ਕੱਟਣ ਬਾਅਦ ਉਕਤ ਔਰਤ ਬੇਹੱਦ ਹਿੰਸਕ ਹੋ ਗਈ ਸੀ।
ਮਾਹਿਲਪੁਰ ਸ਼ਹਿਰ ਦਾ ਇਕ ਹੋਰ ਨੌਜਵਾਨ ਲਾਪਤਾ
NEXT STORY