ਪਟਿਆਲਾ (ਬਲਜਿੰਦਰ)-ਐਡੀਸ਼ਨਲ ਸੈਸ਼ਨ ਅੰਸ਼ੁਲ ਬੇਰੀ ਦੀ ਅਦਾਲਤ ਨੇ ਨਸ਼ਾ ਸਮਗਲਿੰਗ ਦੇ ਮਾਮਲੇ ਵਿਚ ਸੁਖਦੇਵ ਸਿੰਘ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਹਾਲ ਵਾਸੀ ਬਿਸ਼ਨ ਨਗਰ ਪਟਿਆਲਾ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੁਖਦੇਵ ਸਿੰਘ ਨੂੰ 29 ਜੂਨ 2013 ਨੂੰ ਥਾਣਾ ਤ੍ਰਿਪੜੀ ਦੀ ਪੁਲਸ ਨੇ ਨਾਕਾਬੰਦੀ ਦੌਰਾਨ 528 ਨਸ਼ੀਲੇ ਕੈਪਸੂਲ ਅਤੇ 1300 ਮਿਲੀ ਲੀਟਰ ਤਰਲ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਇਸੇ ਤਰ੍ਹਾਂ ਐਡੀਸ਼ਨਲ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਦਾਲਤ ਨੇ ਜਾਨਪਾਲ ਸਿੰਘ ਵਾਸੀ ਪਾਤੜਾਂ ਨੂੰ ਦੋ ਮਹੀਨੇ ਦੀ ਕੈਦ ਤੇ 3 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਜਾਨਪਾਲ ਸਿੰਘ ਨੂੰ ਥਾਣਾ ਪਾਤੜਾਂ ਦੀ ਪੁਲਸ ਨੇ 31 ਜਨਵਰੀ 2013 ਨੂੰ ਨਾਕਾਬੰਦੀ ਦੌਰਾਨ 10 ਗ੍ਰਾਮ ਸਮੈਕ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਭਗਵੰਤ ਮਾਨ ਨੇ ਕੀਤੀ ਵਿਰੋਧੀ ਧਿਰ ਆਗੂ ਦੀ ਮੰਗ
NEXT STORY