ਗੁਰਦਾਸਪੁਰ- ਨਗਰ ਕੌਂਸਿਲ ਚੋਣਾਂ ਨੂੰ ਲੈ ਕੇ ਅਕਾਲੀ ਦਲ ਆਪਸੀ ਫੁਟ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਗੁਰਦਾਸਪੁਰ ਵਿਚ ਤਾਂ ਪਾਰਟੀ ਦੀ ਹਾਲਤ ਦਿਨੋ-ਦਿਨ ਪਤਲੀ ਹੁੰਦੀ ਜਾ ਰਹੀ ਹੈ। ਇੱਥੋਂ ਦੀ ਹਰਗੋਬਿੰਦਪੁਰ ਸੀਟ 'ਤੇ ਦੋ ਅਕਾਲੀ ਸੀਨੀਅਰ ਨੇਤਾ ਇਕ ਦੂਜੇ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ। ਸਾਬਕਾ ਮੰਤਰੀ ਬਲਬੀਰ ਬਾਠ ਨੇ ਸੀ.ਪੀ.ਐਸ. ਦੇਸ ਰਾਜ ਧੁੱਗਾ ਨੂੰ ਕਾਂਗਰਸ ਦਾ ਹਿਮਾਇਤੀ ਦੱਸਿਆ।
ਸੀ.ਪੀ.ਐਸ. ਦੇਸ ਰਾਜ ਧੁੱਗਾ ਨੇ ਵੀ ਬਾਠ 'ਤੇ ਜਵਾਬੀ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਬਾਠ ਜਦ-ਜਦ ਪਾਰਟੀ ਤੋਂ ਬਾਗੀ ਹੋਏ ਹਨ ਉਦੋਂ ਹੀ ਪਾਰਟੀ ਨੂੰ ਫਾਇਦਾ ਹੀ ਹੋਇਆ ਹੈ।
ਗੁਰਦਾਸਪੁਰ ਦੀਆਂ ਵੱਖ-ਵੱਖ ਸੀਟਾਂ 'ਤੇ ਅਕਾਲੀ ਦਲ ਵਿਚਕਾਰ ਚੱਲ ਰਹੀ ਲੜਾਈ ਸਿਆਸੀ ਸਮੀਕਰਨ ਨੂੰ ਬਦਲ ਸਕਦੀ ਹੈ।
ਨਸ਼ਾ ਸਮਗਲਰ ਨੂੰ 10 ਸਾਲ ਦੀ ਕੈਦ
NEXT STORY