ਗੁਰਦਾਸਪੁਰ-ਗੁਰਦਾਸਪੁਰ ’ਚ ਲੋਕ ਸਵੇਰ ਤੋਂ ਹੀ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ’ਤੇ ਜਾ ਰਹੇ ਹਨ ਅਤੇ ਲੋਕਾਂ ’ਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਲੋਕ ਵਿਕਾਸ ਦੇ ਆਧਾਰ ’ਤੇ ਆਪਣੇ ਉਮੀਦਵਾਰ ਨੂੰ ਚੁਣਨ ਲਈ ਜੋਸ਼ ਨਾਲ ਵੋਟਾਂ ਪਾਉਣ ਜਾ ਰਹੇ ਹਨ। ਗੁਰਦਾਸਪੁਰ ਦੇ ਹਰਗੋਬਿੰਦਪੁਰਾ ’ਚ ਹੁਣ ਤੱਕ 50 ਫੀਸਦੀ, ਕਾਦੀਆਂ ’ਚ 50 ਫੀਸਦੀ ਅਤੇ ਦੀਨਾਨਗਰ ’ਚ 37.5 ਫੀਸਦੀ ਵੋਟਾਂ ਪੈ ਚੁੱਕੀਆਂ ਹਨ।
ਲੋਕਾਂ ਨੂੰ ਉਮੀਦ ਹੈ ਕਿ ਜਿਹੜੇ ਉਮੀਦਵਾਰ ਉਹ ਚੁਣਨਗੇ, ਉਹ ਲੋਕਾਂ ਦੇ ਕੰਮ ਜ਼ਰੂਰ ਕਰਨਗੇ ਅਤੇ ਇਲਾਕਿਆਂ ਦਾ ਵਿਕਾਸ ਕਰਨਗੇ। ਇਸ ਲਈ ਲੋਕ ਆਪਣੇ ਕੰਮ-ਕਾਰ ਛੱਡ ਕੇ ਭਾਰੀ ਉਤਸ਼ਾਹ ਨਾਲ ਵੋਟਾਂ ਪਾਉਣ ਪਹੁੰਚ ਰਹੇ ਹਨ।
ਵੋਟਾਂ ਸ਼ੁਰੂ ਹੋਈਆਂ ਨੀਂ, ਪਹਿਲਾਂ ਹੀ ਆ ਕੇ ਬਹਿ ਗਏ ਲੋਕ
NEXT STORY