ਬਠਿੰਡਾ : ਬਠਿੰਡਾ ਦੀ ਭੁੱਚੋ ਮੰਡੀ 'ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਥੋਂ ਦੇ ਵਾਰਡ ਨੰਬਰ 6 ਵਿਚ ਜਾਅਲੀ ਵੋਟ ਪਾਉਣ ਵਾਲੇ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਇਕੱਠੀ ਹੋਈ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੂੰ ਹਲਕਾ ਲਾਠੀਰਾਜ ਕਰਨਾ ਪਿਆ। ਇਸ ਦੌਰਾਨ ਲਗਭਗ ਅੱਧੇ ਘੰਟੇ ਤਕ ਵੋਟਿੰਗ ਰੁਕੀ ਰਹੀ। ਮਾਹੌਲ ਸ਼ਾਂਤ ਹੋਣ ਤੋਂ ਬਾਅਦ ਵੋਟਿੰਗ ਸ਼ੁਰੂ ਕਰਵਾਈ ਗਈ।
ਜ਼ਿਕਰਯੋਗ ਹੈ ਕਿ ਅੱਜ ਸੂਬੇ ਵਿਚ 122 ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਚੋਣਾਂ ਸਵੇਰੇ ਅੱਠ ਵਜੇ ਤੋਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਚੋਣਾਂ ਵਿਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਬਾਕੀ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ ਹੋ ਗਿਆ।
ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਦੇ ਨਤੀਜੇ ਆਉਣ ਹੋਏ ਸ਼ੁਰੂ, ਜਾਣੂ ਕੋਣ ਰਿਹਾ ਜੇਤੂ
NEXT STORY