ਜਲੰਧਰ : ਅੱਜ ਹੋਈਆਂ 122 ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਚੋਣਾਂ 5 ਵਜੇ ਤਕ ਮੁਕੰਮਲ ਹੋ ਗਈਆਂ, ਜਿਨ੍ਹਾਂ ਦੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜਲੰਧਰ ਨਗਰ ਕੌਂਸਲ ਵਿਚ ਕੁੱਲ 110 ਉਮੀਦਵਾਰ ਖੜੇ ਹੋਏ ਸਨ ਜਿਨ੍ਹਾਂ ਵਿਚ 33 ਸੀਟਾਂ 'ਤੇ ਅਕਾਲੀ ਦਲ ਜੇਤੂ ਰਿਹਾ ਜਦੋਂ ਕਿ ਭਾਜਪਾ 9 ਜੇਤੂ, ਕਾਂਗਰਸ 14, ਹੋਰ ਪਾਰਟੀਆਂ ਤਿੰਨ ਸੀਟਾਂ ਅਤੇ ਆਜ਼ਾਦ ਉਮੀਦਵਾਰ 51 ਸੀਟਾਂ 'ਤੇ ਜੇਤੂ ਰਹੇ ਹਨ।
ਆਦਮਪੁਰ ਵਿਚ ਕੁੱਲ 13 ਸੀਟਾਂ 'ਤੇ ਚੋਣਾਂ ਹੋਈਆਂ ਜਿਨ੍ਹਾਂ 'ਚੋਂ ਦੋ ਅਕਾਲੀ ਦਲ, ਦੋ ਭਾਜਪਾ, 9 ਆਜ਼ਾਦ ਉਮੀਦਵਾਰ ਜੇਤੂ ਰਹੇ।
ਅਲਾਵਲਪੁਰ ਵਿਚ ਕੁੱਲ 11 ਸੀਟਾਂ 'ਤੇ ਚੋਣਾਂ ਹੋਈਆਂ, ਜਿਨ੍ਹਾਂ 'ਤੇ 1 ਅਕਾਲੀ ਦਲ, 10 ਆਜ਼ਾਦ ਉਮੀਦਵਾਰ ਜੇਤੂ ਰਹੇ।
ਕਰਤਾਰਪੁਰ ਵਿਚ ਕੁੱਲ 15 ਸੀਟਾਂ 'ਤੇ ਚੋਣਾਂ ਹੋਈਆਂ, ਜਿਨ੍ਹਾਂ 'ਤੇ 7 ਅਕਾਲੀ ਦਲ, ਦੋ ਕਾਂਗਰਸ ਛੇ ਆਜ਼ਾਦ ਜੇਤੂ ਰਹੇ।
ਨਕੋਦਰ ਵਿਚ ਕੁੱਲ 17 ਸੀਟਾਂ 'ਤੇ ਚੋਣਾਂ ਹੋਈਆਂ, ਜਿਨ੍ਹਾਂ 'ਤੇ 9 ਅਕਾਲੀ ਦਲ ਤਿੰਨ ਭਾਜਪਾ, ਦੋ ਕਾਂਗਰਸ, ਇਕ ਹੋਰ ਪਾਰਟੀ, ਦੋ ਆਜ਼ਾਦ ਉਮੀਦਾਵਰ ਜੇਤੂ ਰਹੇ।
ਫਿਲੌਰ ਵਿਚ ਕੁੱਲ 15 ਸੀਟਾਂ 'ਤੇ ਚੋਣਾਂ ਹੋਈਆਂ, ਜਿਨ੍ਹਾਂ 'ਤੇ 6 ਕਾਂਗਰਸ, 8 ਆਜ਼ਾਦ ਉਮੀਦਵਾਰ ਜੇਤੂ ਰਹੇ।
ਨੂਰਮਹਿਲ ਵਿਚ ਕੁੱਲ 13 ਸੀਟਾਂ 'ਤੇ ਚੋਣਾਂ ਹੋਈਆਂ, ਜਿਨ੍ਹਾਂ 'ਤੇ 1 ਹੋਰ ਪਾਰਟੀ ਅਤੇ 12 ਆਜ਼ਾਦ ਉਮੀਦਵਾਰ ਜੇਤੂ ਰਹੇ।
ਮਹਿਤਪੁਰ ਵਿਚ ਕੁੱਲ 13 ਸੀਟਾਂ 'ਤੇ ਚੋਣਾਂ ਹੋਈਆਂ, ਜਿਨ੍ਹਾਂ 'ਤੇ ਅਕਾਲੀ ਦਲ 5, ਭਾਜਪਾ 2, ਕਾਂਗਰਸ 3, ਆਜ਼ਾਦ ਉਮੀਦਵਾਰ ਜੇਤੂ ਰਹੇ।
ਲੋਹੀਆਂ ਵਿਚ ਕੁੱਲ 13 ਸੀਟਾਂ 'ਤੇ ਚੋਣਾਂ ਹੋਈਆਂ, ਜਿਨ੍ਹਾਂ 'ਤੇ 9 ਅਕਾਲੀ ਦਲ, ਭਾਜਪਾ 2, ਕਾਂਗਰਸ 1 ਅਤੇ ਇਕ ਆਜ਼ਾਦ ਉਮੀਦਵਾਰ ਜੇਤੂ ਰਹੇ।
ਡੇਰਾ ਬਾਬਾ ਨਾਨਕ ਦੇ ਜ਼ਿਆਦਾ ਵਾਰਡਾਂ 'ਤੇ ਅਕਾਲੀ ਦਲ ਦਾ ਕਬਜ਼ਾ
NEXT STORY