ਚਾਰੇ ਪਾਸੇ ਰੌਸ਼ਨੀ ਹੋਣ 'ਤੇ ਵੀ ਵਿਅਕਤੀ ਹਨੇਰਾ ਹੋਣ ਦਾ ਰੋਣਾ ਰੋ ਸਕਦਾ ਹੈ ਅਤੇ ਹਨੇਰਾ-ਹਨੇਰਾ ਚੀਕਦਾ ਰਹਿ ਸਕਦਾ ਹੈ। ਇਸ ਦੇ ਸਿਰਫ 2 ਹੀ ਕਾਰਨ ਹੋ ਸਕਦੇ ਹਨ। ਇਕ ਤਾਂ ਇਹ ਕਿ ਵਿਅਕਤੀ ਕਿਸੇ ਤੰਗ ਕੋਠੜੀ ਵਿਚ ਚਾਰੇ ਪਾਸਿਓਂ ਬੰਦ ਦਰਵਾਜ਼ਿਆਂ ਤੇ ਖਿੜਕੀਆਂ ਵਿਚ ਬੰਦ ਹੋਵੇ। ਉਸ ਸਥਿਤੀ ਵਿਚ ਬਾਹਰ ਦੀ ਰੌਸ਼ਨੀ ਜਾਂ ਸੂਰਜ ਦੀ ਇਕ ਵੀ ਕਿਰਨ ਉਸ ਤਕ ਨਹੀਂ ਪਹੁੰਚ ਸਕਦੀ। ਦੂਜਾ ਕਾਰਨ ਵਿਅਕਤੀ ਦਾ ਨਜ਼ਰੀਆ ਹੋਣਾ ਹੋ ਸਕਦਾ ਹੈ। ਇਨ੍ਹਾਂ ਦੋ ਕਾਰਨਾਂ ਨੂੰ ਛੱਡ ਕੇ ਤੀਜਾ ਕੋਈ ਕਾਰਨ ਨਹੀਂ ਕਿ ਵਿਅਕਤੀ ਹਨੇਰੇ ਤੋਂ ਦੁਖੀ ਰਹੇ।
ਮਨੁੱਖੀ ਜੀਵਨ ਵਿਚ ਵੀ ਇਸੇ ਤਰ੍ਹਾਂ ਦੁੱਖ ਤੇ ਸੰਤਾਪ ਦੀ ਕੋਈ ਹੋਂਦ ਨਹੀਂ ਹੈ। ਹਨੇਰਾ ਇਕ ਨਾਂਹਪੱਖੀ ਸੱਤਾ ਹੈ, ਰੌਸ਼ਨੀ ਦੀ ਘਾਟ ਹੈ। ਇਹ ਰੌਸ਼ਨੀ ਕਈ ਵਾਰ ਸਥਿਤੀਆਂ ਕਾਰਨ ਵੀ ਖਤਮ ਹੋ ਜਾਂਦੀ ਹੈ ਪਰ ਉਸ ਤਰ੍ਹਾਂ ਦੀ ਸਥਿਤੀ ਵਿਚ ਪ੍ਰਮਾਤਮਾ ਨੇ ਮਨੁੱਖ ਨੂੰ ਅਜਿਹੀ ਸ਼ਕਤੀ ਦਿੱਤੀ ਹੋਈ ਹੈ ਜਿਸ ਦੀ ਵਰਤੋਂ ਕਰ ਕੇ ਉਹ ਰੌਸ਼ਨੀ ਦੀ ਘਾਟ ਨੂੰ ਦੂਰ ਕਰ ਸਕੇ।
ਪਰ ਹਨੇਰੇ ਨੂੰ ਦੇਖ-ਦੇਖ ਕੇ ਹੀ ਜਿਸ ਨੇ ਡਰਦਾ ਰਹਿਣਾ ਹੋਵੇ, ਉਦਾਸ ਤੇ ਦੁਖੀ ਰਹਿਣਾ ਹੋਵੇ, ਉਸ ਦੇ ਲਈ ਹਨੇਰੇ ਤੋਂ ਛੁਟਕਾਰਾ ਹਾਸਲ ਕਰਨ ਦਾ ਕੋਈ ਤਰੀਕਾ ਨਹੀਂ। ਦੁੱਖ ਵੀ ਹਨੇਰੇ ਦੇ ਸਮਾਨ ਨਾਂਹਪੱਖੀ ਭਾਵਨਾ ਹੈ। ਉਸ ਦੀ ਕੋਈ ਹੋਂਦ ਨਹੀਂ। ਵਿਅਕਤੀ ਆਪਣੇ ਭੁਲੇਖਿਆਂ, ਗਲਤੀਆਂ ਤੇ ਕਮੀਆਂ ਦੀ ਤੰਗ ਕੋਠੜੀ ਵਿਚ ਬੰਦ ਹੋ ਕੇ ਚਾਰੇ ਪਾਸੇ ਫੈਲੇ ਸੁੱਖ ਤੇ ਆਨੰਦ ਤੋਂ ਵਾਂਝਾ ਰਹੇ ਤਾਂ ਇਸ ਵਿਚ ਪ੍ਰਮਾਤਮਾ ਦਾ ਕੋਈ ਕਸੂਰ ਨਹੀਂ।
ਪ੍ਰਮਾਤਮਾ ਨੇ ਤਾਂ ਚਾਰੇ ਪਾਸੇ ਸੁੱਖ, ਆਨੰਦ ਤੇ ਪ੍ਰਫੁੱਲਤਾ ਦੀ ਰੌਸ਼ਨੀ ਬਿਖੇਰੀ ਹੋਈ ਹੈ। ਆਪਣੇ ਭੁਲੇਖਿਆਂ ਤੇ ਗਲਤੀਆਂ ਦੀਆਂ ਕੰਧਾਂ ਵਿਚ ਸਮਝ ਤੇ ਦਰਸ਼ਨ ਦੇ ਦਰਵਾਜ਼ਿਆਂ-ਖਿੜਕੀਆਂ ਨੂੰ ਬੰਦ ਕਰ ਕੇ ਬਨਾਉਟੀ ਢੰਗ ਨਾਲ ਹਨੇਰਾ ਪੈਦਾ ਕੀਤਾ ਜਾ ਸਕਦਾ ਹੈ। ਅਕਸਰ ਜੋ ਦੁਖੀ ਤੇ ਉਦਾਸ ਦਿਖਾਈ ਦਿੰਦੇ ਹਨ, ਉਨ੍ਹਾਂ ਦੀ ਪੀੜਾ ਲਈ ਬਾਹਰਲੇ ਕਾਰਨ ਨਹੀਂ, ਆਪਣੀਆਂ ਗਲਤੀਆਂ ਦੀਆਂ ਕੰਧਾਂ ਜ਼ਿੰਮੇਵਾਰ ਹਨ।
ਪ੍ਰਮਾਤਮਾ ਨੇ ਹਨੇਰੇ ਨੂੰ ਦੂਰ ਭਜਾਉਣ ਵਾਂਗ ਮਨੁੱਖ ਨੂੰ ਉਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਸਮਰੱਥਾ ਦਿੱਤੀ ਹੋਈ ਹੈ। ਉਹ ਉਸ ਸਮਰੱਥਾ ਦੀ ਵਰਤੋਂ ਕਰ ਕੇ ਆਪਣੇ ਸੁੱਖ ਤੇ ਆਨੰਦ ਦਾ ਰਸਤਾ ਲੱਭ ਸਕਦਾ ਹੈ ਅਤੇ ਦੁੱਖ ਰੂਪੀ ਹਨੇਰੇ ਨੂੰ ਦੂਰ ਕਰ ਸਕਦਾ ਹੈ।
ਕੋਣ ਹੈ ਰੱਬ ਜਾਂ ਪ੍ਰਮਾਤਮਾ!
NEXT STORY