ਨਵੀਂ ਦਿੱਲੀ- ਰੇਲ ਮਤੰਰੀ ਸੁਰੇਸ਼ ਪ੍ਰਭੂ ਨੇ ਵੀਰਵਾਰ ਨੂੰ ਆਪਣਾ ਪਹਿਲਾ ਪੂਰਨ ਰੇਲ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਯਾਤਰੀ ਕਿਰਾਇਆ ਨਾ ਵਧਾ ਕੇ ਰੇਲ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਤੋਂ ਇਲਾਵਾ ਯਾਤਰੀਆਂ ਦੀ ਸਹੂਲਤ ਲਈ ਕਈ ਐਲਾਨ ਕੀਤੇ ਗਏ ਹਨ। ਰੇਲ ਮੰਤਰੀ ਨੇ 400 ਸਟੇਸ਼ਨਾਂ 'ਤੇ ਵਾਈ-ਫਾਈ ਫਰੀ ਮੁਹੱਈਆਂ ਕਰਾਉਣ ਦਾ ਐਲਾਨ ਕੀਤਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਯਾਤਰੀ ਟ੍ਰੇਨ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਲੈ ਸਕਦਾ ਹੈ।
ਪ੍ਰਭੂ ਨੇ ਯਾਤਰੀਆਂ ਦੀ ਸਹੂਲਤ ਲਈ ਕੀਤੇ ਇਹ ਐਲਾਨ
* ਔਰਤਾਂ ਦੀ ਸੁਰੱਖਿਆ ਲਈ ਡੱਬਿਆਂ 'ਚ ਕੈਮਰੇ ਲਾਏ ਜਾਣਗੇ।
* ਰੇਲਵੇ ਸਟੇਸ਼ਨ 'ਚ ਯਾਤਰੀਆਂ ਲਈ ਲੱਗੇਗੀ ਸਹੂਲਤਜਨਕ ਪੌੜੀਆਂ।
* ਹਿੰਦੀ ਤੋਂ ਇਲਾਵਾ ਹੋਰ ਭਾਸ਼ਾ 'ਚ ਈ-ਟਿਕਟ ਬੁੱਕ ਕਰਨ ਦੀ ਵਿਵਸਥਾ।
* ਸਟੇਸ਼ਨ 'ਤੇ ਸਾਫ ਪਾਣੀ ਲਈ ਵਾਟਰ ਵੇਂਡਿੰਗ ਮਸ਼ੀਨ ਲੱਗੇਗੀ।
* ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਲਈ 182 ਟਾਲ ਫਰੀ ਨੰਬਰ 'ਤੇ ਕਾਲ ਕੀਤੀ ਜਾ ਸਕੇਗੀ।
* ਮੋਬਾਈਲ ਚਾਰਜਿੰਗ ਲਈ ਡੱਬਿਆਂ 'ਚ ਹੋਰ ਪੁਆਇੰਟ ਲੱਗਣਗੇ।
* ਵ੍ਹੀਲ ਚੇਅਰ ਦੀ ਆਲਨਾਈਨ ਬੁਕਿੰਗ।
* ਡੇਬਿਟ ਕਾਰਡ ਨਾਲ ਚਲਣ ਵਾਲੀ ਟਿਕਟ ਮਸ਼ੀਨਾਂ ਦਾ ਪ੍ਰਸਤਾਵ।
ਪਿਤਾ ਨੇ ਕੀਤੀ ਅਜਿਹੀ ਹੈਵਾਨੀਅਤ, ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ (ਵੀਡੀਓ)
NEXT STORY