ਗੁੜਗਾਂਓ— ਗੁੜਗਾਂਓ ਦੇ ਬਾਦਸ਼ਾਹਪੁਰ ਇਲਾਕੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਪਿਤਾ ਨੇ ਆਪਣੇ ਹੱਥਾਂ ਨਾਲ ਹੀ ਆਪਣੇ ਮਾਸੂਮ ਬੱਚੇ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਦਰਅਸਲ ਬਾਦਸ਼ਾਹਪੁਰ ਪੁਲਸ ਸਟੇਸ਼ਨ 'ਚ ਇਕ ਮਹਿਲਾ ਨੇ ਕੁਝ ਦਿਨ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਉਸ ਦੇ ਕਰੀਬ 3 ਸਾਲ ਦੇ ਬੱਚੇ ਨੂੰ ਨਾਲ ਲੈ ਕੇ ਸਕੂਲ ਦੀ ਫੀਸ ਭਰਨ ਗਿਆ ਸੀ ਅਤੇ ਉਦੋਂ ਤੋਂ ਹੀ ਲਾਪਤਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਕੋਈ ਘਰੇਲੂ ਕਲੇਸ਼ ਵੀ ਨਹੀਂ ਚੱਲ ਰਿਹਾ ਸੀ।
ਦੂਜੇ ਪਾਸੇ ਪੁਲਸ ਮੁਤਾਬਕ ਦੇਵੇਂਦਰ ਦਾ ਅਕਸਰ ਉਸ ਦੀ ਪਤਨੀ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਚਲਦਾ ਰਹਿੰਦਾ ਸੀ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ਹੀਦ ਜਵਾਨ ਦੇ ਪਰਿਵਾਰ ਨੂੰ 'ਆਪ' ਸਰਕਾਰ ਨੇ ਦਿੱਤੇ 1 ਕਰੋੜ ਰੁਪਏ (ਦੇਖੋ ਤਸਵੀਰਾਂ)
NEXT STORY