ਨਵੀਂ ਦਿੱਲੀ- ਮੋਦੀ ਸਰਕਾਰ ਦੀ ਅੱਜ ਅੱਛੇ ਦਿਨਾ ਦੀ ਪ੍ਰੀਖਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ 2015-16 ਦਾ ਬਜਟ ਪੇਸ਼ ਕਰਨਗੇ। ਆਮ ਬਜਟ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਪੇਸ਼ ਕੀਤਾ ਜਾ ਰਿਹਾ ਹੈ। ਇਹ ਬਜਟ ਐਨ. ਡੀ. ਏ. ਸਰਕਾਰ ਦਾ ਪਹਿਲਾ ਪੂਰਨ ਬਜਟ ਹੋਵੇਗਾ। ਚਰਚਾ ਹੈ ਕਿ ਸਰਕਾਰ ਬਜਟ 'ਚ ਆਮ ਆਦਮੀ ਮੁਤਾਬਕ ਹੀ ਹੋਵੇਗਾ। ਮਹਿੰਗਾਈ ਵਧੇ ਗਈ ਜਾਂ ਘਟੇ ਇਹ ਤਾਂ ਬਜਟ ਪੇਸ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਬਚਤ ਉਤਪਾਦਾਂ 'ਚ ਨਿਵੇਸ਼ ਦੀ ਸੀਮਾ ਵਿਚ ਵਾਧਾ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਸਿਹਤ ਬੀਮਾ 'ਚ ਵੀ ਛੋਟ ਦੀ ਸੀਮਾ ਵਧਾ ਸਕਦੇ ਹਨ। ਇਸ ਦੇ ਨਾਲ ਹੀ ਸਰਕਾਰ ਮੇਕ ਇਨ ਇੰਡੀਆ ਮੁਹਿੰਮ ਨੂੰ ਅੱਗੇ ਵਧਾਉਣ ਦਾ ਪ੍ਰਬੰਧ ਕਰੇਗੀ।
ਆਓ ਜਾਣਦੇ ਹਾਂ ਜੇਤਲੀ ਕੀ ਖੋਲਦੇ ਹਨ ਆਪਣੇ ਪਿਟਾਰੇ 'ਚੋਂ-
*ਘੱਟ ਕੀਮਤ ਵਾਲੇ ਘਰਾਂ ਲਈ ਲੋਨ 'ਤੇ ਵਿਆਜ 'ਚ ਕਮੀ ਮੁਮਕਿਨ।
*ਹੋਮ ਲੋਨ 'ਤੇ ਵਿਆਜ ਦੀ ਛੋਟ 2 ਲੱਖ ਤੋਂ ਵਧ ਕੇ 3 ਲੱਖ ਰੁਪਏ ਤੱਕ ਸੰਭਵ।
* ਰੱਖਿਆ ਬਜਟ ਵਿਚ 'ਚ ਇਜ਼ਾਫੇ ਦੀ ਉਮੀਦ।
* ਸਰਵਿਸ ਟੈਕਸ ਯਾਨੀ ਕਿ ਜੀ. ਐਸ. ਟੀ. ਦਾ ਰੋਡ ਮੈਪ ਪੇਸ਼ ਕਰ ਸਕਦੇ ਹਨ ਜੇਤਲੀ।
* ਕੱਚੇ ਤੇਲ 'ਤੇ ਲਾਈ ਜਾ ਸਕਦੀ ਹੈ 5 ਫੀਸਦੀ ਤਕ।
ਐੱਸਾਰ ਕਰੂਜ਼ 'ਚ ਸਵਾਰੀ ਕਰਨ 'ਤੇ ਫਸੇ ਗਡਕਰੀ
NEXT STORY