ਨਵੀਂ ਦਿੱਲੀ (ਏਜੰਸੀਆਂ)-ਉਦਯੋਗਪਤੀ ਰੂਈਆ ਪਰਿਵਾਰ ਦੇ ਐੱਸਾਰ ਸਮੂਹ ਦੇ ਕਥਿਤ ਇੰਟਰਨਲ ਕਮਿਊਨੀਕੇਸ਼ਨਸ ਲੀਕ ਹੋਣ ਤੋਂ ਪਤਾ ਲੱਗਾ ਹੈ ਕਿ ਭਾਜਪਾ ਦੇ ਵੱਡੇ ਨੇਤਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਰੀਬ ਡੇਢ ਸਾਲ ਪਹਿਲਾਂ ਇਸ ਕੰਪਨੀ ਦੇ ਕਰੂਜ਼ ਵਿਚ ਸਮੇਤ ਪਰਿਵਾਰ ਕੁਝ ਦਿਨ ਗੁਜ਼ਾਰੇ ਸਨ। ਸਾਬਕਾ ਕੋਲਾ ਮੰਤਰੀ ਸ਼੍ਰੀ ਪ੍ਰਕਾਸ਼ ਜਾਇਸਵਾਲ ਦੇ ਨਾਲ ਹੀ ਕਾਂਗਰਸ ਨੇਤਾ ਦਿਗਵਿਜੇ ਸਿੰਘ ਅਤੇ ਮੋਤੀ ਲਾਲ ਵੋਹਰਾ, ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ, ਨੌਕਰਸ਼ਾਹਾਂ ਅਤੇ ਕੁਝ ਪੱਤਰਕਾਰਾਂ ਦੇ ਵੀ ਕੰਪਨੀ ਤੋਂ ਲਾਭ ਲੈਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।
ਸੈਂਟਰ ਫਾਰ ਪਬਲਿਕ ਇੰਟਰੱਸਟ ਲਿਟੀਗੇਸ਼ਨ ਦੇ ਪ੍ਰਸ਼ਾਂਤ ਭੂਸ਼ਣ ਨੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਜਨ ਹਿੱਤ ਪਟੀਸ਼ਨ ਦਾਇਰ ਕਰਕੇ ਐੱਸ. ਆਈ. ਟੀ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕੰਪਨੀ ਦੇ ਕਥਿਤ ਕਮਿਊਨੀਕੇਸ਼ਨਜ਼ ਦੇ ਮੁਤਾਬਕ ਨਿਤਿਨ ਗਡਕਰੀ, ਉਨ੍ਹਾਂ ਦੀ ਪਤਨੀ ਅਤੇ ਦੋਵੇਂ ਬੇਟਿਆਂ ਅਤੇ ਬੇਟੀ ਨੇ ਐੱਸਾਰ ਲਗਜ਼ਰੀ ਕਰੂਜ਼ 'ਤੇ ਫ੍ਰੈਂਚ ਰਿਵੇਰਾ ਵਿਚ 7 ਤੋਂ 9 ਜੁਲਾਈ, 2013 ਦੇ ਦੌਰਾਨ 2 ਦਿਨ ਅਤੇ ਤਿੰਨ ਰਾਤਾਂ ਗੁਜ਼ਾਰੀਆਂ ਸਨ। ਸਾਰੇ ਲੋਕ ਸਾਗਰ ਵਿਚ ਸਥਿਤ ਸਨਰੇਜ਼ ਕਰੂਜ਼ ਤੱਕ ਏਅਰਪੋਰਟ ਤੋਂ ਹੈਲੀਕਾਪਟਰ ਦੇ ਜ਼ਰੀਏ ਪਹੁੰਚੇ ਸਨ ਅਤੇ ਇਸੇ ਦੇ ਜ਼ਰੀਏ ਵਾਪਸ ਪਰਤੇ ਸਨ। ਜਦੋਂ ਗਡਕਰੀ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ,''ਮੈਂ ਆਪਣੇ ਪਰਿਵਾਰ ਦੇ ਨਾਲ ਨਾਰਵੇ ਜਾ ਰਿਹਾ ਸੀ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਯੂਰਪ ਜਾ ਰਿਹਾ ਹਾਂ ਤਾਂ ਉਨ੍ਹਾਂ ਨੇ ਇਸ ਦੇ ਲਈ ਮੈਨੂੰ ਸੱਦਾ ਦਿੱਤਾ।'' ਗਡਕਰੀ ਨੇ ਕਿਹਾ,''ਟ੍ਰਿਪ ਨਿੱਜੀ ਮਾਮਲਾ ਸੀ ਅਤੇ ਜਨਤਕ ਜੀਵਨ ਦੇ ਇਲਾਵਾ ਵੀ ਮੇਰੇ ਲੋਕਾਂ ਨਾਲ ਰਿਸ਼ਤੇ ਹਨ। ਰੂਈਆ ਪਰਿਵਾਰ ਮੁੰਬਈ ਵਿਚ ਸਾਲਾਂ ਤੋਂ ਸਾਡਾ ਗੁਆਂਢੀ ਹੈ ਅਤੇ ਮੈਂ ਕਦੇ ਵੀ ਕਿਸੇ ਦੀ ਸਮਰੱਥਾ ਵਿਚ ਉਨ੍ਹਾਂ ਦੇ ਕਿਸੇ ਮਾਮਲੇ ਨਾਲ ਨਾ ਤਾਂ ਜੁੜਿਆ ਰਿਹਾ ਹਾਂ ਅਤੇ ਨਾ ਹੀ ਕਦੇ ਫਾਇਦਾ ਪਹੁੰਚਾਇਆ ਹੈ।
ਯੂ. ਪੀ. ਏ. ਨਾਲੋਂ ਵੀ ਵੱਧ ਅਨਿਆਂ ਕਰ ਰਹੀ ਹੈ ਐੱਨ. ਡੀ. ਏ. : ਅੰਨਾ
NEXT STORY