ਸਮੁੰਦਰੀ ਮੱਛੀ ਦੀ ਵਰਤੋਂ ਅਤੇ ਧੁੱਪ ਸੇਕਣ ਨਾਲ ਤੁਹਾਡਾ ਦਿਮਾਗ ਵੱਧ ਕਿਰਿਆਸ਼ੀਲ ਅਤੇ ਸਿਹਤਮੰਦ ਰਹਿ ਸਕਦਾ ਹੈ। ਨਵੇਂ ਅਧਿਐਨ ਤੋਂ ਇਸ ਗੱਲ ਖੁਲਾਸਾ ਹੋਇਆ ਹੈ।
ਰਿਪੋਰਟ ਮੁਤਾਬਕ ਸਮੁੰਦਰੀ ਮੱਛੀ ਅਤੇ ਧੁੱਪ ਮਾਨਸਿਕ ਗੜਬੜੀਆਂ ਨੂੰ ਦੂਰ ਕਰਨ ਵਾਲੇ ਰਸਾਇਣ ਸੇਰੋਟੋਨਿਨ ਦੀ ਕਮੀ ਨਾਲ ਆਟਜ਼ਿਮ ਸਪੈਕਟ੍ਰਮ ਡਿਸਆਰਡਰ, ਅਟੈਂਸ਼ਨ ਡੇਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ, ਬਾਇਓਪੋਲਰ ਡਿਸਆਰਡਰ, ਸਿਜੋਫ੍ਰੇਨੀਆ ਅਤੇ ਤਣਾਅ ਜਿਹੀਆਂ ਬਿਮਾਰੀਆਂ ਦੇ ਹੋਣ ਦਾ ਖਰਤਾ ਵੱਧ ਜਾਂਦਾ ਹੈ।
ਨਿਊਜ਼ੀਲੈਂਡ ਦੇ ਚਿਲਡਰਨਜ਼ ਹਸਪਤਾਲ ਆਕਲੈਂਡ ਰੀਸਰਚ ਇੰਸਟੀਚਿਊਟ 'ਚ ਕੰਮ ਕਰ ਰਹੇ ਰੋਂਡਾ ਪੈਟਰਿਕ ਨੇ ਦੱਸਿਆ ਕਿ ਸੇਰੋਟੋਨਿਨ ਕਾਰਜਸ਼ੀਲਤਾ, ਉਤੇਜਨਾ ਅਤੇ ਸਮਾਜਿਕ ਵਿਵਹਾਰ ਨੂੰ ਕੰਟਰੋਲ ਕਰਨ 'ਚ ਮੁੱਖ ਭੂਮਿਕਾ ਨਿਭਾਉਂਦਾ ਹੈ। ਸਮੁੰਦਰੀ ਮੱਛੀ 'ਚ ਓਮੇਗਾ-3 ਦੀ ਭਾਰੀ ਮਾਤਰਾ ਹੁੰਦੀ ਹੈ।
ਕੀ ਤੁਸੀਂ ਜਾਣਦੇ ਹੋ ਪਾਣੀ ਪੀਣ ਦੇ ਇਹ ਲਾਭ
NEXT STORY