ਇਕ ਸੰਤ ਕੋਲ ਇਕ ਬੋਲਾ ਆਦਮੀ ਸਤਿਸੰਗ ਸੁਣਨ ਆਉਂਦਾ ਸੀ। ਉਸ ਦੇ ਕੰਨ ਤਾਂ ਸਨ ਪਰ ਉਹ ਨਾੜੀਆਂ ਨਾਲ ਨਹੀਂ ਜੁੜੇ ਸਨ। ਇਕਦਮ ਬੋਲਾ, ਇਕ ਸ਼ਬਦ ਵੀ ਨਹੀਂ ਸੁਣ ਸਕਦਾ ਸੀ। ਕਿਸੇ ਨੇ ਸੰਤ ਨੂੰ ਕਿਹਾ,''ਬਾਬਾ ਜੀ, ਉਹ ਜੋ ਬਜ਼ੁਰਗ ਬੈਠੇ ਹਨ, ਉਹ ਕਥਾ ਸੁਣਦੇ-ਸੁਣਦੇ ਹੱਸਦੇ ਤਾਂ ਹਨ ਪਰ ਹਨ ਬੋਲੇ।''
ਬਾਬਾ ਜੀ ਸੋਚਣ ਲੱਗੇ,''ਬੋਲਾ ਹੋਵੇਗਾ ਤਾਂ ਕਥਾ ਸੁਣਦਾ ਨਹੀਂ ਹੋਵੇਗਾ ਅਤੇ ਕਥਾ ਨਹੀਂ ਸੁਣਦਾ ਹੋਵੇਗਾ ਤਾਂ ਰਸ ਨਹੀਂ ਆਉਂਦਾ ਹੋਵੇਗਾ। ਰਸ ਨਹੀਂ ਆਉਂਦਾ ਹੋਵੇਗਾ ਤਾਂ ਇਥੇ ਬੈਠਣਾ ਵੀ ਨਹੀਂ ਚਾਹੀਦਾ। ਉੱਠ ਕੇ ਚਲੇ ਜਾਣਾ ਚਾਹੀਦਾ ਹੈ। ਇਹ ਜਾਂਦਾ ਵੀ ਤਾਂ ਨਹੀਂ।''
ਬਾਬਾ ਜੀ ਨੇ ਉਸ ਬਜ਼ੁਰਗ ਨੂੰ ਬੁਲਾ ਲਿਆ। ਸੇਵਕ ਕੋਲੋਂ ਕਾਗਜ਼-ਪੈੱਨ ਮੰਗਵਾਇਆ ਅਤੇ ਲਿਖ ਕੇ ਪੁੱਛਿਆ,''ਤੂੰ ਸਤਿਸੰਗ ਵਿਚ ਕਿਉਂ ਆਉਂਦਾ ਏਂ?''
ਬੋਲੇ ਨੇ ਲਿਖ ਕੇ ਜਵਾਬ ਦਿੱਤਾ,''ਬਾਬਾ ਜੀ, ਸੁਣ ਤਾਂ ਨਹੀਂ ਸਕਦਾ ਪਰ ਇਹ ਤਾਂ ਸਮਝਦਾ ਹਾਂ ਕਿ ਮਹਾਪੁਰਖ ਜਦੋਂ ਬੋਲਦੇ ਹਨ ਤਾਂ ਪਹਿਲਾਂ ਪ੍ਰਮਾਤਮਾ ਵਿਚ ਡੁਬਕੀ ਮਾਰਦੇ ਹਨ। ਸੰਸਾਰੀ ਆਦਮੀ ਬੋਲਦਾ ਹੈ ਤਾਂ ਉਸ ਦੀ ਬਾਣੀ ਮਨ ਤੇ ਬੁੱਧੀ ਨੂੰ ਛੂਹ ਕੇ ਆਉਂਦੀ ਹੈ ਪਰ ਬ੍ਰਹਮ ਗਿਆਨੀ ਸੰਤ ਜਦੋਂ ਬੋਲਦੇ ਹਨ ਤਾਂ ਉਨ੍ਹਾਂ ਦੀ ਬਾਣੀ ਆਤਮਾ ਨੂੰ ਛੂਹ ਕੇ ਆਉਂਦੀ ਹੈ। ਮੈਂ ਤੁਹਾਡੀ ਅੰਮ੍ਰਿਤ ਬਾਣੀ ਤਾਂ ਨਹੀਂ ਸੁਣ ਸਕਦਾ ਪਰ ਉਸ ਦੇ ਅੰਦੋਲਨ ਮੇਰੇ ਸਰੀਰ ਨੂੰ ਸਪਰਸ਼ ਕਰਦੇ ਹਨ। ਦੂਜੀ ਗੱਲ, ਤੁਹਾਡੀ ਅੰਮ੍ਰਿਤ ਬਾਣੀ ਸੁਣਨ ਲਈ ਜੋ ਪੁੰਨ ਆਤਮਾ ਲੋਕ ਆਉਂਦੇ ਹਨ, ਉਨ੍ਹਾਂ ਵਿਚਕਾਰ ਬੈਠਣ ਦਾ ਪੁੰਨ ਵੀ ਮੈਨੂੰ ਮਿਲਦਾ ਹੈ।''
ਬਾਬਾ ਜੀ ਨੇ ਦੇਖਿਆ ਕਿ ਇਹ ਤਾਂ ਉੱਚੀ ਸਮਝ ਦਾ ਧਨੀ ਹੈ। ਉਨ੍ਹਾਂ ਕਿਹਾ,''ਤੁਸੀਂ 2 ਵਾਰ ਹੱਸਣਾ, ਤੁਹਾਨੂੰ ਹੱਕ ਹੈ ਪਰ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਰੋਜ਼ ਸਤਿਸੰਗ ਵਿਚ ਵੇਲੇ ਸਿਰ ਪਹੁੰਚ ਜਾਂਦੇ ਹੋ ਅਤੇ ਅੱਗੇ ਬੈਠਦੇ ਹੋ, ਅਜਿਹਾ ਕਿਉਂ?''
ਬੋਲਾ ਬੋਲਿਆ,''ਮੈਂ ਪਰਿਵਾਰ ਵਿਚ ਸਭ ਤੋਂ ਵੱਡਾ ਹਾਂ। ਵੱਡੇ ਜਿਸ ਤਰ੍ਹਾਂ ਕਰਦੇ ਹਨ, ਛੋਟੇ ਵੀ ਉਸੇ ਤਰ੍ਹਾਂ ਕਰਦੇ ਹਨ। ਮੈਂ ਸਤਿਸੰਗ ਵਿਚ ਆਉਣ ਲੱਗਾ ਤਾਂ ਮੇਰਾ ਵੱਡਾ ਮੁੰਡਾ ਵੀ ਇੱਧਰ ਆਉਣ ਲੱਗਾ। ਸ਼ੁਰੂ ਵਿਚ ਕਦੇ-ਕਦੇ ਮੈਂ ਬਹਾਨਾ ਬਣਾ ਕੇ ਉਸ ਨੂੰ ਲੈ ਜਾਂਦਾ ਸੀ। ਮੈਂ ਉਸ ਨੂੰ ਲੈ ਆਇਆ ਤਾਂ ਉਹ ਆਪਣੀ ਪਤਨੀ ਨੂੰ ਇਥੇ ਲੈ ਆਇਆ, ਪਤਨੀ ਬੱਚਿਆਂ ਨੂੰ ਲੈ ਆਈ। ਸਾਰਾ ਪਰਿਵਾਰ ਸਤਿਸੰਗ ਵਿਚ ਆਉਣ ਲੱਗਾ, ਪਰਿਵਾਰ ਨੂੰ ਸੰਸਕਾਰ ਮਿਲ ਗਏ।''
ਅਸੰਭਵ ਕੰਮ ਵੀ ਸੰਭਵ ਬਣਾਇਆ ਜਾ ਸਕਦੈ
NEXT STORY