ਅੰਮ੍ਰਿਤਸਰ, (ਸੰਜੀਵ)- ਅੱਜ ਦੇਰ ਸ਼ਾਮ ਏ.ਡੀ.ਸੀ.ਪੀ. ਪਰਮਪਾਲ ਸਿੰਘ ਨੇ ਭਾਰੀ ਪੁਲਸ ਫੋਰਸ ਦੇ ਨਾਲ ਗਾਰਡਨ ਕਾਲੋਨੀ ਸਥਿਤ ਕੋਠੀ ਨੰਬਰ 30 ਏ 'ਚ ਰਹਿਣ ਵਾਲੇ ਆਸ਼ੀਸ਼ ਕੰਧਾਰੀ ਦੇ ਘਰ 'ਤੇ ਛਾਪੇਮਾਰੀ ਕੀਤੀ, ਜਿਥੇ ਲੱਗਭਗ 50 ਮਿੰਟ ਚੱਲੀ ਗੁਪਤ ਜਾਂਚ 'ਚ ਪੁਲਸ ਨੇ ਜਿਥੇ ਕੁਝ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਉਥੇ ਕੁਝ ਸ਼ੱਕੀ ਦਸਤਾਵੇਜ਼ਾਂ ਨੂੰ ਵੀ ਆਪਣੇ ਕਬਜ਼ੇ ਵੀ ਲਿਆ।
ਛਾਪੇਮਾਰੀ ਦੌਰਾਨ ਏ.ਡੀ.ਸੀ.ਪੀ. ਪਰਮਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਜਾਂਚ ਦੇ ਪਹਿਲੇ ਚਰਣ 'ਚ ਵਪਾਰੀ ਆਸ਼ੀਸ਼ ਕੰਧਾਰੀ ਦੇ ਕਾਰੋਬਾਰ ਸਬੰਧੀ ਦਸਤਾਵੇਜ਼ਾਂ ਦੇ ਨਾਲ-ਨਾਲ ਉਸ ਦੇ ਪਾਸਪੋਰਟ ਅਤੇ ਵਪਾਰਕ ਅਧਾਰਿਆਂ ਦੀ ਜਾਣਕਾਰੀਆਂ ਹਾਸਲ ਕੀਤੀ। ਪੁਲਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਜਿਸ 'ਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ ਜਿਸ ਨਾਲ ਇਹ ਖੁਲਾਸਾ ਹੋਇਆ ਹੈ ਕਿ ਆਸ਼ੀਸ਼ ਕੰਧਾਰੀ ਦੇ ਸਬੰਧ ਪਾਕਿ 'ਚ ਬੈਠੇ ਖਤਰਨਾਕ ਤਸਕਰ ਮਲਿਕ ਦੇ ਨਾਲ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਜੰਮੂ-ਕਸ਼ਮੀਰ ਸੈਕਟਰ 'ਚ ਭਾਰਤ-ਪਾਕਿ ਦੇ 'ਚ ਖਿੱਚੀ ਗਈ ਐਲ.ਓ.ਸੀ. ਦੇ ਰਾਸਤੇ ਅਖਨੂਰ ਸੈਕਟਰ 'ਚ ਪਹੁੰਚੀ 3 ਕਿਲੋ ਹੈਰੋਇਨ ਸਣੇ 5 ਅੰਤਰਰਾਸ਼ਟਰੀ ਤਸਕਰਾਂ ਨੂੰ ਕੱਲ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਕੋਲੋਂ ਪੁਲਸ ਨੇ 3 ਕਿਲੋ ਹੈਰੋਇਨ ਇਕ ਲਗਜ਼ਰੀ ਗੱਡੀ ਬੀ.ਐਮ.ਡਬਲਯੂ. ਅਤੇ 7 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਸੀ। ਗ੍ਰਿਫਤਾਰ ਕੀਤੇ ਗਏ ਤਸਕਰਾਂ 'ਚ ਸ਼ਾਮਲ ਸੰਤੋਖ ਸਿੰਘ, ਸਨੀ, ਸੰਜੇ ਕੁਮਾਰ, ਸੁਰਿੰਦਰ ਸਿੰਘ ਅਤੇ ਸ਼ਹਜਾਦ ਆਲਮ ਸ਼ਾਮਲ ਸੀ।
ਜਦੋਂ ਇਨ੍ਹਾਂ ਕੋਲੋਂ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ 7 ਲੱਖ ਰੁਪਏ ਦੀ ਭਾਰਤੀ ਕਰੰਸੀ ਪਾਕਿ 'ਚ ਬੈਠੇ ਖਤਰਨਾਕ ਹੈਰੋਇਨ ਤਸਕਰ ਮਲਿਕ ਤਕ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਕਾਬੂ ਕੀਤੇ ਤਸਕਰਾਂ ਨੂੰ ਮਲਿਕ ਨਾਲ ਗੱਲ ਕਰਨ ਲਈ ਕਿਹਾ ਸੀ ਜਦੋਂ ਤਸਕਰਾਂ ਵਲੋਂ ਫੋਨ 'ਤੇ ਪਾਕਿ ਤਸਕਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਸਮੇਂ ਉਸ ਨੇ 7 ਲੱਖ ਰੁਪਏ ਦੀ ਰਾਸ਼ੀ ਆਸ਼ੀਸ਼ ਕੰਧਾਰੀ ਦੇ ਹਵਾਲੇ ਕਰਨ ਦੀ ਗੱਲ ਕਹੀ ਸੀ ਜਿਸ ਦੇ ਬਾਅਦ ਤੁਰੰਤ ਪੁਲਸ ਨੇ ਆਸ਼ੀਸ਼ ਕੰਧਾਰੀ ਨੂੰ ਕਾਬੂ ਕਰ ਲਿਆ। ਹੁਣ ਕੰਧਾਰੀ ਕੋਲੋਂ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਨ੍ਹਾਂ ਤਸਕਰਾਂ ਨੂੰ ਕਾਬੂ ਕਰਨ 'ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ 'ਚ ਤਾਇਨਾਤ ਇੰਸਪੈਕਟਰ ਪਰਨੀਤ ਸਿੰਘ ਢਿੱਲੋਂ ਨੇ ਅਹਿਮ ਭੂਮਿਕਾ ਨਿਭਾਈ। ਅੱਜ ਗ੍ਰਿਫਤਾਰ ਕੀਤੇ ਗਏ 5 ਤਸਕਰਾਂ ਸਣੇ ਆਸ਼ੀਸ਼ ਕੰਧਾਰੀ ਨੂੰ ਅਦਲਾਤ 'ਚ ਪੇਸ਼ ਕਰਕੇ ਜਾਂਚ ਲਈ ਪੁਲਸ ਰਿਮਾਂਡ ਲਿਆ ਗਿਆ ਹੈ। ਪੁਲਸ ਦਾ ਕਹਿਣਾ ਕਿ ਅਗਲੀ ਜਾਂਚ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਨਾ ਭਰਾਵਾਂ ਨੂੰ ਬਖਸ਼ਿਆ ਨਾ ਚਾਚੇ ਨੂੰ ਤੇ ਉਜਾੜ ਦਿੱਤਾ ਪੂਰਾ ਪਰਿਵਾਰ (ਦੇਖੋ ਤਸਵੀਰਾਂ)
NEXT STORY