ਛੋਟੀ ਭੈਣ ਚਾਕੂ ਮਾਰ-ਮਾਰ ਮਾਰ'ਤੀ
ਲੁਧਿਆਣਾ(ਮਹੇਸ਼)-ਮਹਾਨਗਰ 'ਚ ਹੋਈ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ 'ਚ 19 ਸਾਲਾ ਇਕ ਵੱਡੀ ਭੈਣ ਨੇ ਆਪਣੀ 17 ਸਾਲਾ ਛੋਟੀ ਭੈਣ ਨੂੰ ਚਾਕੂ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਛੋਟੀ ਭੈਣ ਆਰਤੀ ਸ਼ਰਮਾ ਨੂੰ ਉਸ ਦੇ ਪ੍ਰੇਮੀ ਨਾਲ ਮੋਬਾਈਲ 'ਤੇ ਗੱਲ ਕਰਨ ਤੋਂ ਰੋਕਿਆ ਸੀ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਪੂਜਾ ਸ਼ਰਮਾ ਨੂੰ ਹਿਰਾਸਤ 'ਚ ਲੈ ਲਿਆ ਹੈ। ਘਟਨਾ ਫੋਕਲ ਪੁਆਇੰਟ ਦੇ ਢੰਡਾਰੀ ਇਲਾਕੇ ਦੀ ਹੈ। ਘਟਨਾ ਦਾ ਪਤਾ ਅੱਜ ਸਵੇਰੇ ਕਰੀਬ 11.30 ਵਜੇ ਚਲਿਆ ਜਦ ਮੁਹੱਲੇ ਦੇ ਵਰਿੰਦਰਪਾਲ ਸ਼ਰਮਾ ਦੇ ਘਰ 'ਚੋਂ ਪਾਣੀ ਦੀ ਨਿਕਾਸੀ ਨਾਲ ਖੂਨ ਨਿਕਲ ਕੇ ਨਾਲੀ 'ਚ ਵਹਿੰਦਾ ਦੇਖਿਆ। ਉਨ੍ਹਾਂ ਨੇ ਇਸ ਦੀ ਸੂਚਨਾ ਹੋਰ ਇਲਾਕਾ ਨਿਵਾਸੀਆਂ ਨੂੰ ਦਿੱਤੀ, ਜਿਸ ਦੇ ਬਾਅਦ ਪੁਲਸ ਨੂੰ ਸੂਚਿਤ ਕੀਤਾ। ਇਸ ਦੇ ਚਲਦੇ ਪੂਜਾ ਨੂੰ ਮੁਹੱਲੇ ਦੇ ਲੋਕਾਂ ਨੇ ਘਬਰਾਈ ਅਤੇ ਹੜਬੜਾਈ ਹਾਲਤ 'ਚ ਪਹਿਲਾਂ ਘਰ ਤੋਂ ਬਾਹਰ ਫਿਰ ਕੁਝ ਦੇਰ ਬਾਅਦ ਦਾਖਲ ਹੁੰਦੇ ਦੇਖਿਆ।
ਸੂਚਨਾ ਮਿਲਣ 'ਤੇ ਥਾਣਾ ਫੋਕਲ ਪੁਆਇੰਟ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ਤਾਂ ਉਨ੍ਹਾਂ ਨੇ ਪਾਇਆ ਕਿ ਖੂਨ ਨਾਲ ਲਥਪਥ ਆਰਤੀ ਦੀ ਲਾਸ਼ ਰਸੋਈ ਦੇ ਕੋਲ ਪਈ ਹੋਈ ਸੀ ਅਤੇ ਕੋਲ ਹੀ ਕਤਲ 'ਚ ਇਸਤੇਮਾਲ ਹੋਇਆ ਚਾਕੂ ਪਿਆ ਸੀ। ਆਰਤੀ ਦੇ ਸਰੀਰ 'ਤੇ ਚਾਕੂ ਨਾਲ ਗੋਦਣ ਦੇ ਕਈ ਗਹਿਰੇ ਜ਼ਖਮ ਸਨ। ਇੰਨਾ ਹੀ ਰਸੋਈ ਦੇ ਫਰਸ਼ 'ਤੇ ਡਿੱਗੇ ਖੂਨ ਨੂੰ ਸਾਫ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।
ਘਟਨਾ ਦੇ ਸਮੇਂ ਘਰ ਪੂਜਾ, ਆਰਤੀ ਤੇ ਉਨ੍ਹਾਂ ਦੇ ਚਾਚਾ ਦੀ 8 ਸਾਲ ਦੀ ਬੇਟੀ ਕੁਮਕੁਮ ਸੀ, ਜਦਕਿ ਆਰਤੀ ਦੇ ਪਿਤਾ ਤੇ ਮਾਤਾ ਅੰਜੂ ਸ਼ਰਮਾ ਕੰਮ 'ਤੇ ਗਏ ਹੋਏ ਸਨ ਅਤੇ ਇਨ੍ਹਾਂ ਦੀ 16 ਸਾਲਾ ਬੇਟੀ ਅੰਕਿਤ ਵੀ ਘਰ ਦੇ ਬਾਹਰ ਸੀ। ਸ਼ੁਰੂਆਤੀ ਜਾਂਚ 'ਚ ਪੁਲਸ ਨੂੰ ਪੂਜਾ ਦੀਆਂ ਹਰਕਤਾਂ, ਉਸ ਦੀ ਘਬਰਾਹਟ ਤੇ ਬਿਆਨਾਂ 'ਤੇ ਸ਼ੱਕ ਹੋਇਆ। ਜਦ ਪੁਲਸ ਦਾ ਸ਼ੱਕ ਯਕੀਨ 'ਚ ਬਦਲ ਗਿਆ ਤਾਂ ਪੂਜਾ ਨੂੰ ਪੁੱਛਗਿੱਛ ਦੇ ਲਈ ਹਿਰਾਸਤ 'ਚ ਲੈ ਲਿਆ ਅਤੇ ਪੁਲਸ ਉਸ ਨੂੰ ਫੜ ਕੇ ਥਾਣੇ ਲੈ ਆਈ।
ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੂਜਾ ਦੀ ਅਨਮੋਲ ਨਾਂ ਦੇ ਇਕ ਨੌਜਵਾਨ ਨਾਲ ਪ੍ਰੇਮ ਸੰਬੰਧ ਸਨ। ਉਹ ਅਕਸਰ ਫੋਨ 'ਤੇ ਉਸ ਦੇ ਲੰਬੇ ਸਮੇਂ ਤਕ ਗੱਲ ਕਰਦਾ ਸੀ, ਜਿਸ ਦੀ ਪੁਸ਼ਟੀ ਮੁਹੱਲੇ ਦੇ ਕਈ ਲੋਕਾਂ ਨੇ ਦਬੀ ਜ਼ੁਬਾਨ 'ਚ ਵੀ ਕੀਤੀ ਹੈ।
ਪਰਿਵਾਰ ਵਾਲੇ ਉਸ ਨੂੰ ਰੋਕਦੇ ਸਨ। ਅੱਜ ਸਵੇਰੇ ਵੀ ਜਦ ਪੂਜਾ ਨੂੰ ਅਨਮੋਲ ਦਾ ਫੋਨ ਆਇਆ ਤਾਂ ਆਰਤੀ ਨੇ ਉਸ ਨੂੰ ਗੱਲ ਕਰਨ ਤੋਂ ਰੋਕਿਆ। ਇਸ ਦੇ ਚਲਦੇ ਦੋਨਾਂ ਵਿਚਾਲੇ ਕਹਾਸੁਣੀ ਹੋ ਗਈ। ਵਿਵਾਦ ਇਸ ਕਦਰ ਵਧ ਗਿਆ ਕਿ ਗੁੱਸੇ 'ਚ ਪਾਗਲ ਹੋਏ ਪੂਜਾ ਨੇ ਚਾਕੂ ਨਾਲ ਆਰਤੀ 'ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।
ਇਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਵਰਿੰਦਰਪਾਲ ਸ਼ਰਮਾ ਨੇ ਗੁਆਂਢੀ ਪ੍ਰਦੀਪ ਸਿੰਘ ਦੀ ਸ਼ਿਕਾਇਤ 'ਤੇ ਪੂਜਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਦਾ ਪੰਚਨਾਮਾ ਕਰਕੇ ਉਸ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਛੋਟੀ ਬੇਟੀ ਚਸ਼ਮਦੀਦ ਗਵਾਹ
ਪੁਲਸ ਸੂਤਰਾਂ ਨੇ ਦੱਸਿਆ ਕਿ 8 ਸਾਲ ਦੀ ਕੁਮਕੁਮ ਇਸ ਕਤਲ ਕਾਂਡ ਦੀ ਇਕੱਲੀ ਚਸ਼ਮਦੀਦ ਗਵਾਹ ਹੈ। ਜਿਸ ਵੇਲੇ ਇਹ ਵਾਰਦਾਤ ਹੋਈ ਉਹ ਟੀ. ਵੀ. ਦੇਖ ਰਹੀ ਸੀ। ਉਸ ਨਾਲ ਗੱਲ ਕੀਤੀ ਗਈ ਤਾਂ ਪੁੱਛਗਿੱਛ 'ਚ ਕਈ ਅਹਿਮ ਸੁਰਾਗ ਹੱਥ ਲੱਗੇ ਹਨ। ਕੇਸ ਨੂੰ ਮਜ਼ਬੂਤ ਕਰਨ ਦੇ ਲਈ ਕੁਮਕੁਮ ਦੇ ਬਿਆਨ ਰਿਕਾਰਡ ਕਰਵਾਏ ਜਾ ਰਹੇ ਹਨ।
ਪਿਤਾ ਨੂੰ ਨਹੀਂ ਯਕੀਨ ਅਜਿਹੀ ਹਰਕਤ ਕਰ ਸਕਦੀ ਹੈ ਪੂਜਾ
ਪੂਜਾ ਦੇ ਪਿਤਾ ਵਰਿੰਦਰਪਾਲ ਸ਼ਰਮਾ ਨੂੰ ਇਸ ਗੱਲ 'ਤੇ ਯਕੀਨ ਨਹੀਂ ਹੈ ਕਿ ਉਸ ਦੀ ਬੇਟੀ ਕਤਲ ਵਰਗੀ ਹਰਕਤ ਕਰ ਸਕਦੀ ਹੈ। ਉਸ ਨੇ ਦੱਸਿਆ ਕਿ ਜਦ ਕੰਮ 'ਤੇ ਗਿਆ ਹੋਇਆ ਸੀ ਤਾਂ ਉਸ ਨੂੰ ਫੋਨ ਆਇਆ ਕਿ ਆਰਤੀ ਦੀ ਤਬੀਅਤ ਜ਼ਿਆਦਾ ਖਰਾਬ ਹੈ, ਜਲਦੀ ਆ ਜਾਓ। ਇਹ ਤੱਤਕਾਲ ਫੈਕਟਰੀ ਤੋਂ ਛੁੱਟੀ ਲੈ ਕੇ ਜਦ ਘਰ ਪਹੁੰਚਿਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਸ ਦਾ ਦਿਲ ਕੰਬ ਉਠਿਆ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ ਅਜਿਹਾ ਕਾਰਾ ਕਿ...!
NEXT STORY