ਅੰਗ੍ਰੇਜ਼ੀ ਦੀ ਥਾਂ ਕੰਪਿਊਟਰ ਸਾਇੰਸ ਦਾ ਪੇਪਰ ਭੇਜਿਆ
ਪਟਿਆਲਾ(ਰਾਜੇਸ਼)-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਾਲਾਇਕੀ ਦੇ ਕਾਰਨ ਸ਼ਨੀਵਾਰ ਨੂੰ 314 ਵਿਦਿਆਰਥੀਆਂ ਦੇ ਹੋਸ਼ ਉੱਡ ਗਏ। ਮੌਕਾ ਸੀ 12ਵੀਂ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦਾ। ਸਮਾਨੀਆਂ ਗੇਟ ਦੇ ਨੇੜੇ ਸਥਿਤ ਸਰਕਾਰੀ ਓਲਡ ਪੁਲਸ ਲਾਈਨ ਸਕੂਲ ਵਿਚ ਜਦੋਂ ਦੁਪਹਿਰ 2 ਵਜੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਵੰਡਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਆਏ ਪ੍ਰਸ਼ਨ ਪੱਤਰਾਂ ਦਾ ਬੰਡਲ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਇਸ ਵਿਚ ਪੇਪਰ ਕੰਪਿਊਟਰ ਸਾਇੰਸ ਦਾ ਸੀ, ਜਦੋਂ ਕਿ ਡੇਟਸ਼ੀਟ ਮੁਤਾਬਕ ਸ਼ਨੀਵਾਰ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਸੀ ਜਿਉਂ ਹੀ ਇਹ ਗੱਲ ਪ੍ਰੀਖਿਆ ਕੇਂਦਰ ਦੇ ਵੱਖ-ਵੱਖ ਕਮਰਿਆਂ ਵਿਚ ਬੈਠੇ ਵਿਦਿਆਰਥੀਆਂ ਤੱਕ ਪਹੁੰਚੀ ਤਾਂ ਸਾਰਿਆਂ ਵਿਚ ਘਬਰਾਹਟ ਪੈਦਾ ਹੋ ਗਈ।
ਸਕੂਲ ਦੀ ਪਿੰ੍ਰਸੀਪਲ ਅਤੇ ਪ੍ਰੀਖਿਆ ਕੇਂਦਰ ਦੀ ਕੰਟਰੋਲਰ ਮੈਡਮ ਨਸ਼ਿੰਦਰ ਕੌਰ ਨੇ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਹਰਿੰਦਰ ਕੌਰ ਨੂੰ ਫੋਨ 'ਤੇ ਇਸਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਡੀ. ਈ. ਓ. ਹਰਿੰਦਰ ਕੌਰ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਹਾਲਾਤਾਂ ਦਾ ਜਾਇਜ਼ਾ ਲਿਆ। ਡੀ. ਈ. ਓ. ਨੇ ਤੁਰੰਤ ਸਿੱਖਿਆ ਬੋਰਡ ਦੇ ਦਫ਼ਤਰ ਵਿਚ ਫੋਨ ਲਗਾਇਆ ਅਤੇ ਇਸ ਸੰਬੰਧੀ ਗੱਲ ਕੀਤੀ।
ਡੀ. ਈ. ਓ. ਹਰਿੰਦਰ ਕੌਰ ਨੇ ਨਿੱਜੀ ਯਤਨ ਕਰਕੇ ਨੇੜਲੇ ਪ੍ਰੀਖਿਆ ਕੇਂਦਰਾਂ ਵਿਚ ਫੋਨ ਕੀਤਾ ਅਤੇ ਜਿਥੇ ਵੀ ਪ੍ਰਸ਼ਨ ਪੱਤਰ ਮੌਜੂਦ ਸੀ, ਉਨ੍ਹਾਂ ਨੂੰ ਓਲਡ ਪੁਲਸ ਲਾਈਨ ਵਿਚ ਮੰਗਵਾਇਆ। ਕਰੀਬ 20 ਦੇ ਕਰੀਬ ਪ੍ਰੀਖਿਆ ਕੇਂਦਰਾਂ 'ਚੋਂ ਅੰਗ੍ਰੇਜ਼ੀ ਦੇ 314 ਪ੍ਰਸ਼ਨ ਪੱਤਰਾਂ ਦਾ ਜੁਗਾੜ ਕੀਤਾ ਗਿਆ। ਪ੍ਰਸ਼ਨ ਪੱਤਰ ਪੂਰੇ ਹੋਣ ਤੋਂ ਬਾਅਦ 3 ਵਜੇ ਪ੍ਰੀਖਿਆ ਸ਼ੁਰੂ ਕਰਵਾ ਦਿੱਤੀ ਗਈ। ਮੌਕੇ 'ਤੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਬੱਚਿਆਂ ਨੂੰ 6.15 ਤੱਕ ਦਾ ਸਮਾਂ ਦਿੱਤਾ ਜਾਵੇਗਾ। ਅੰਗ੍ਰੇਜ਼ੀ ਦੀ ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਦਾ ਸੀ ਪਰ ਪੇਪਰ ਜੋ ਕਿ 3 ਵਜੇ ਸ਼ੁਰੂ ਹੋਇਆ ਸੀ ਲਿਹਾਜਾ ਬੱਚਿਆਂ ਨੂੰ ਸਵਾ ਘੰਟੇ ਦਾ ਸਮਾਂ ਵਾਧੂ ਦਿੱਤਾ ਗਿਆ। ਇਸ ਸੰਬੰਧੀ ਡੀ. ਈ. ਓ. ਹਰਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਬੋਰਡ ਦੀ ਗਲਤੀ ਸੀ। ਗਲਤੀ ਕਾਰਨ ਦੂਸਰਾ ਪੈਕੇਟ ਆ ਗਿਆ ਸੀ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਮਸਲੇ ਦਾ ਹੱਲ ਕਰਵਾ ਦਿੱਤਾ।
ਇੰਨਾਂ ਭਿਆਨਕ ਸੜਕ ਹਾਦਸਾ ਕੇ ਦੇਖਣ ਵਾਲੇ ਦੀ ਕੰਬ ਗਈ ਰੂਹ
NEXT STORY