ਹੁਸ਼ਿਆਰਪੁਰ (ਅਸ਼ਵਨੀ)-ਥਾਣਾ ਚੱਬੇਵਾਲ ਦੀ ਪੁਲਸ ਨੇ ਐਡੀਸ਼ਨਲ ਐੱਸ.ਐੱਚ.ਓ ਸਬ-ਇੰਸਪੈਕਟਰ ਰੇਸ਼ਮ ਸਿੰਘ ਦੀ ਅਗਵਾਈ ਹੇਠ ਪਿੰਡ ਬੋਹਣ ਕੋਲ ਇਕ ਮਾਰੂਤੀ ਦੀ ਤਲਾਸ਼ੀ ਲੈਣ 'ਤੇ ਉਸ 'ਚ ਸਵਾਰ 5 ਲੋਕਾਂ ਕੋਲੋਂ 600 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਸ ਨੇ ਕਾਰ ਸਵਾਰ ਲੋਕਾਂ ਰਜਿੰਦਰ ਕੁਮਾਰ ਉਰਫ਼ ਰਾਕੀ ਪੁੱਤਰ ਭਜਨ ਲਾਲ ਵਾਸੀ ਪਿੰਡ ਸੁਸਾਣਾ ਥਾਣਾ ਬੁੱਲੋਵਾਲ ਜਤਿੰਦਰ ਸਿੰਘ ਸਾਬਾ ਪੁੱਤਰ ਮਨੋਹਰ ਲਾਲ, ਅਮਨਦੀਪ ਸਿੰਘ ਉਰਫ਼ ਅਮਨ ਪੁੱਤਰ ਰਾਮ ਪ੍ਰਕਾਸ਼ ਵਾਸੀ ਪਿੰਡ ਮਹਿਤਬਪੁਰ, ਜਸ਼ਮੇਰ ਉਰਫ਼ ਰਾਕੀ ਪੁੱਤਰ ਗੁਰਮੇਲ ਰਾਮ ਤੇ ਰਵਿੰਦਰ ਸਿੰਘ ਉਰਫ਼ ਰਵੀ ਪੁੱਤਰ ਹੁਸਨ ਲਾਲ ਦੋਵੇਂ ਵਾਸੀ ਪਿੰਡ ਕੱਤੋਵਾਲ ਗ੍ਰਿਫਤਾਰ ਕਰ ਲਿਆ।
ਸਬ-ਇੰਸਪੈਕਟਰ ਰੇਸ਼ਮ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਜੂਡੀਸ਼ੀਅਲ ਮੈਜਿਸਟ੍ਰੇਟ ਦਰਜਾ ਅਵੱਲ-ਕਮ-ਡਿਊਟੀ ਮੈਜਿਸਟ੍ਰੇਟ ਮਹੇਸ਼ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਸ਼ੀਆਂ ਦਾ 1 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ। ਪੁਲਸ ਵਲੋਂ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੜਕੀ ਨੂੰ ਵਰਗਲਾ ਕੇ ਲੈ ਜਾਣ ਖਿਲਾਫ ਮਾਮਲਾ ਦਰਜ
NEXT STORY