ਤਰਨਤਾਰਨ (ਰਾਜੂ)-ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਵਿਖੇ ਦਰਜ ਕਰਵਾਏ ਬਿਆਨਾਂ 'ਚ ਮੰਗਲ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਸ਼ੇਖਚੱਕ ਨੇ ਦੱਸਿਆ ਕਿ ਉਸਦੀ ਲੜਕੀ 'ਤੇ ਬਗੀਚਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸ਼ੇਖਚੱਕ ਮਾੜੀ ਨਿਗ੍ਹਾ ਰੱਖਦਾ ਸੀ।
ਉਸਨੇ ਦੱਸਿਆ ਕਿ 19 ਫਰਵਰੀ ਨੂੰ ਆਪਣੇ ਨਾਨਕੇ ਪਿੰਡ ਉਸਦੀ ਲੜਕੀ ਪਿੰਡ ਲੌਹੁਕਾ ਵਿਖੇ ਮੇਲਾ ਵੇਖਣ ਲਈ ਗਈ ਤਾਂ ਦੁਪਹਿਰ ਵੇਲੇ ਮੇਲੇ 'ਚੋਂ ਬਗੀਚਾ ਸਿੰਘ ਉਸਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਬਗੀਚਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸ਼ੇਖਚੱਕ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬੱਸ ਤੇ ਕੈਂਟਰ ਦੀ ਹੋਈ ਭਿਆਨਕ ਟੱਕਰ ਨੇ ਮਾਂ-ਪੁੱਤ ਨੂੰ ਪਹੁੰਚਾਇਆ ਮੌਤ ਦੇ ਮੂੰਹ 'ਚ
NEXT STORY