ਜਲੰਧਰ-ਸਵਾਈਨ ਫਲੂ ਵਰਗੀ ਭਿਆਨਕ ਬੀਮਾਰੀ ਤੋਂ ਬਚਣ ਲਈ ਅੱਜ-ਕੱਲ ਲੋਕ ਦੇਸੀ ਬਾਬੇ ਦੀ ਜੈ-ਜੈਕਾਰ ਕਰਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਦੇਸੀ ਬਾਬਾ ਕੋਈ ਹੋਰ ਨਹੀਂ, ਸਗੋਂ ਮੁਸ਼ਕਪੂਰ ਹੀ ਹੈ, ਜਿਸ ਨੂੰ ਬਨ੍ਹ ਕੇ ਲੋਕ ਇਹ ਕਹਿ ਰਹੇ ਹਨ ਕਿ ਇਸ ਨਾਲ ਸਵਾਈਨ ਫਲੂ ਤੋਂ ਬਚਾਅ ਰਹਿੰਦਾ ਹੈ।
ਸਵਾਈਨ ਫਲੂ ਨੇ ਹੁਣ ਤੱਕ ਪੰਜਾਬ ਸਮੇਤ ਦੇਸ਼ ਭਰ 'ਚ ਬਹੁਤ ਸਾਰੇ ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਹੈ ਅਤੇ ਇਹ ਭਿਆਨਕ ਬੀਮਾਰੀ ਬਾਰਸ਼ ਹੋਣ ਤੋਂ ਬਾਅਦ ਹੋਰ ਬਲਵਾਨ ਹੋ ਗਈ ਹੈ। ਸਵਾਈਨ ਫਲੂ ਤੋਂ ਬਚਣ ਲਈ ਲੋਕ ਮੁਸ਼ਕਪੂਰ, ਇਲਾਇਚੀ ਆਦਿ ਦਾ ਮਿਸ਼ਰਨ ਬਣਾ ਕੇ ਆਪਣੇ ਗੁੱਟਾਂ, ਡੌਲਿਆਂ 'ਤੇ ਬੰਨ੍ਹ ਰਹੇ ਹਨ।
ਲੋਕਾਂ ਦਾ ਵਿਸ਼ਵਾਸ ਹੈ ਕਿ ਮੁਸ਼ਕਪੂਰ ਸੁੰਘਣ ਨਾਲ ਸਵਾਈਨ ਫਲੂ ਨਹੀਂ ਹੁੰਦਾ। ਇਸ ਲਈ ਉਹ ਇਸ ਮਿਸ਼ਰਨ ਦੀਆਂ ਪੁੜੀਆਂ ਬਣਾ ਕੇ ਆਪਣੇ ਕੋਲ ਰੱਖ ਰਹੇ ਹਨ ਅਤੇ ਵਾਰ-ਵਾਰ ਇਸ ਨੂੰ ਸੁੰਘਦੇ ਨਜ਼ਰ ਆ ਰਹੇ ਹਨ। ਫਿਲਹਾਲ ਲੋਕਾਂ ਨੇ ਤਾਂ ਸਵਾਈਨ ਫਲੂ ਤੋਂ ਬਚਣ ਲਈ ਆਪਣੇ ਦੇਸੀ ਤਰੀਕੇ ਲੱਭ ਹੀ ਲਏ ਹਨ ਪਰ ਪ੍ਰਸ਼ਾਸਨ ਅਜੇ ਵੀ ਲਾਪਰਵਾਹ ਹੈ ਅਤੇ ਇਸ ਬੀਮਾਰੀ ਨੂੰ ਠੱਲ ਪਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ।
ਚਿੱਟੇ ਦਿਨ ਸੜਕ 'ਤੇ ਬੁਲਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਸਕੂਲ ਦਾ ਡਾਇਰੈਕਟਰ (ਵੀਡੀਓ)
NEXT STORY