ਪਟਿਆਲਾ (ਬਲਜਿੰਦਰ/ ਰਾਣਾ)-ਨਾਭਾ ਰੋਡ 'ਤੇ ਚਿੱਟੇ ਦਿਨ ਰੱਖੜਾ ਪਿੰਡ ਦੇ ਨੇੜੇ ਅਣਪਛਾਤੇ ਵਿਅਕਤੀਆਂ ਨੇ ਇਕ ਸਕੂਲ ਦੇ ਡਾਇਰੈਕਟਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਗੋਲਡਨ ਏਰਾ ਪਬਲਿਕ ਸਕੂਲ ਦਿੱਤੁਪੁਰ ਦੇ ਡਾਇਰੈਕਟਰ ਮਨੋਜ ਕਾਜਲਾ ਪਟਿਆਲਾ ਦੇ ਭਰਪੂਰ ਗਾਰਡਨ ਦੇ ਰਹਿਣ ਵਾਲੇ ਸਨ।
ਐਤਵਾਰ ਦੀ ਸਵੇਰ ਨੂੰ ਉਹ ਪਟਿਆਲਾ ਤੋਂ ਨਾਭਾ ਜਾ ਰਹੇ ਸਨ। ਇਸ ਦੌਰਾਨ ਹਮਲਾਵਰਾਂ ਨੇ ਗੱਡੀ ਰੋਕ ਕੇ ਮਨੋਜ ਨੂੰ ਸੜਕ ਦੇ ਦੂਜੇ ਪਾਸੇ ਬੁਲਾਇਆ ਅਤੇ ਫਿਰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਨਾਲ ਮਨੋਜ ਦੀ ਮੌਕੇ 'ਤੇ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਮਨੋਜ ਦੇ ਪਿਤਾ ਹਰੀ ਰਾਮ ਕਾਜਲਾ ਅਤੇ ਭਰਾ ਪ੍ਰਵੀਨ ਕਾਜਲਾ ਨੇ ਦੱਸਿਆ ਕਿ ਮਨੋਜ ਵਲੋਂ ਧੂਰੀ ਤੋਂ ਰਾਏਕੋਟ ਰੋਡ 'ਤੇ ਇਕ ਨਵਾਂ ਸਕੂਲ ਬਣਾਇਆ ਜਾ ਰਿਹਾ ਹੈ। ਇਸ ਸਕੂਲ 'ਚ ਜਿਹੜੇ ਵਿਅਕਤੀਆਂ ਨਾਲ ਪਾਰਟਨਰਸ਼ਿਪ ਸੀ, ਉਨ੍ਹਾਂ ਨਾਲ ਮਨੋਜ ਦਾ ਵਿਵਾਦ ਚੱਲ ਰਿਹਾ ਸੀ। ਪਰਿਵਾਰ ਵਾਲਿਆਂ ਨੇ ਮਨੋਜ ਦੇ ਕਤਲ ਲਈ ਉਨ੍ਹਾਂ ਲੋਕਾਂ 'ਤੇ ਸ਼ੱਕ ਪ੍ਰਗਟਾਇਆ ਹੈ। ਪੁਲਸ ਵਲੋਂ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ।
ਜਹਾਜ਼ 'ਚ ਕੀਤੀ ਘਟੀਆ ਕਰਤੂਤ, ਉਤਰਦੇ ਹੀ ਮੂੰਹ ਅੱਡਿਆ ਰਹਿ ਗਿਆ
NEXT STORY