ਲੁਧਿਆਣਾ, (ਮੁੱਲਾਂਪੁਰੀ) - ਪੰਜਾਬ 'ਚ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਵਿਚ ਹੋਈ ਕਾਂਗਰਸ ਪਾਰਟੀ ਦੀ ਸ਼ਰਮਨਾਕ ਹਾਰ ਤੋਂ ਬਾਅਦ ਇਕ ਵਾਰ ਫਿਰ ਨਿਰਾਸ਼ ਹੋਈ ਕਾਂਗਰਸ ਦੇ ਚਿਹਰੇ ਤੇ ਮੁੜ ਲਾਲੀ ਲਿਆਉਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਪੰਜਾਬ ਵਿਚ ਛੇ ਵਾਰ ਵਿਧਾਇਕ ਬਣੇ ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ ਨੂੰ ਕਾਰਜਕਾਰੀ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਜੋ ਕਾਰਵਾਈ ਨੂੰ ਅੰਤਿਮ ਛੋਹਾਂ ਦੇ ਰਹੇ ਹਨ ਉਸਨੂੰ ਦੇਖ ਕੇ ਰਾਜਨੀਤਕ ਹਲਕਿਆਂ 'ਚ ਚਰਚਾ ਹੈ ਕਿ ਨਿਰਾਸ਼ ਕਾਂਗਰਸ ਦੇ ਚਿਹਰੇ 'ਤੇ ਲਾਲ ਸਿੰਘ ਲਾਲੀ ਲਿਆ ਸਕਣਗੇ। ਕਿਉਂਕਿ ਪ੍ਰਤਾਪ ਸਿੰਘ ਬਾਜਵਾ ਪਿਛਲੇ ਦੋ ਸਾਲਾਂ ਤੋਂ ਕਾਂਗਰਸ 'ਚ ਜਾਨ ਪਾਉਣ ਵਿਚ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਹਨ।
ਪਤਾ ਲੱਗਾ ਹੈ ਕਿ ਹਾਈ ਕਮਾਂਡ ਨੇ ਲਾਲ ਸਿੰਘ ਦੀ ਨਿਯੁਕਤੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸੇ 'ਚ ਲੈ ਕੇ ਅਤੇ ਕੈਪਟਨ ਨੇ ਵੀ ਲਾਲ ਸਿੰਘ ਦੇ ਨਾਂ 'ਤੇ ਐਕਟਿੰਗ ਪ੍ਰਧਾਨ ਦੀ ਮੋਹਰ ਲਗਾਈ ਹੈ। 2017 ਵਿਚ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਫੁੱਲ ਪ੍ਰਧਾਨ ਬਣ ਜਾਣਗੇ ਅਤੇ ਚੋਣ ਉਨ੍ਹਾਂ ਦੀ ਅਗਵਾਈ ਵਿਚ ਹੋਵੇਗੀ। ਕਿਉਂਕਿ ਦਿੱਲੀ ਵਾਲੇ ਕਾਂਗਰਸੀਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਵਿਚ ਜੇਕਰ ਕਾਂਗਰਸ ਦਾ ਰਾਜ ਸਥਾਪਿਤ ਕਰਨਾ ਹੈ ਅਤੇ ਅਕਾਲੀਆਂ ਨਾਲ ਦਸਤ ਪੰਜਾ ਲੈਣ ਅਤੇ ਕਿਸਾਨਾਂ ਅਤੇ ਹੋਰਨਾਂ ਦਾ ਕੋਈ ਚਹੇਤਾ ਨੇਤਾ ਹੈ ਤਾਂ ਉਹ ਕੈਪਟਨ ਸਿੰਘ ਹੈ। ਬਾਕੀ ਹੁਣ ਰਾਹੁਲ ਗਾਂਧੀ ਦੇ ਵਾਪਸੀ ਦੀ ਉਡੀਕ ਹੋ ਰਹੀ ਹੈ। ਜਦੋਂ ਉਹ ਵਾਪਸ ਆਉਣਗੇ ਉਸ ਵੇਲੇ ਲਾਲ ਸਿੰਘ ਨੂੰ ਬਕਾਇਦਾ ਐਕਟਿੰਗ ਪ੍ਰਧਾਨ ਦੀ ਕੁਰਸੀ ਮਿਲ ਜਾਵੇਗੀ।
ਧੀ ਨਾਲ ਬੱਸ 'ਚ ਬੈਠੀ ਔਰਤ ਨਾਲ ਜੋ ਹੋਇਆ, ਕਿਸੇ ਨਾਲ ਨਾ ਹੋਵੇ
NEXT STORY