ਬਟਾਲਾ (ਸੈਂਡੀ, ਖੋਖਰ)-ਆਪਣੀ ਧੀ ਨਾਲ ਬੱਸ 'ਚ ਜਾ ਰਹੀ ਇਕ ਔਰਤ ਨਾਲ ਇੰਨਾ ਭਿਆਨਕ ਹਾਦਸਾ ਵਾਪਰਿਆ ਕਿ ਮੌਕੇ 'ਤੇ ਹੀ ਔਰਤ ਅਤੇ ਉਸ ਦੀ ਧੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਟਾਲਾ-ਅੰਮ੍ਰਿਤਸਰ ਰੋਡ 'ਤੇ ਸਥਿਤ ਸੇਖੜੀ ਕਾਲਜ ਕੋਲ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਬੱਸ 'ਚ ਆਪਣੀ ਧੀ ਸਮੇਤ ਬੈਠੀ ਹੋਈ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰੰਗੜ ਨੰਗਲ ਦੀ ਰਹਿਣ ਵਾਲੀ ਮ੍ਰਿਤਕਾ ਕਿਰਨਦੀਪ ਕੌਰ ਆਪਣੀ 6 ਸਾਲਾਂ ਦੀ ਧੀ ਲਵਨੀਤ ਕੌਰ ਨਾਲ ਬੱਸ 'ਚ ਸਫਰ ਕਰ ਰਹੀ ਸੀ ਕਿ ਅਚਾਨਕ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਅਤੇ ਦੋਵੇਂ ਮਾਂ-ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਹਾਦਸੇ 'ਚ ਬੱਸ ਡਰਾਈਵਰ, ਟਰੱਕ ਡਰਾਈਵਰ ਅਤੇ ਕੰਡਕਟਰ ਸਮੇਤ 15 ਵਿਅਕਤੀਆਂ ਦੇ ਜ਼ਖਮੀਂ ਹੋਣ ਦੀ ਖਬਰ ਹੈ। ਜ਼ਖਮੀਂ ਹੋਏ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਰੱਬ ਦਾ ਕਹਿਰ, ਹੱਸਦਾ-ਖੇਡਦਾ ਘਰ ਬਣ ਗਿਆ ਕਬਰਿਸਤਾਨ
NEXT STORY