ਸ੍ਰੀ ਮੁਕਤਸਰ ਸਾਹਿਬ, (ਪਵਨ, ਬੇਦੀ, ਬਾਂਸਲ, ਦਰਦੀ)- ਐਡੀਸ਼ਨਲ ਸੈਸ਼ਨ ਜੱਜ ਡੀ. ਪੀ. ਸਿੰਗਲਾ ਦੀ ਅਦਾਲਤ ਨੇ ਜਾਅਲੀ ਕਰੰਸੀ ਚਲਾਉਣ ਦੇ ਦੋ ਦੋਸ਼ੀਆਂ ਨੂੰ 2-2 ਸਾਲ ਕੈਦ ਦੀ ਸਜ਼ਾ ਤੇ 3-3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ ਜਦੋਂਕਿ ਇਸ ਮਾਮਲੇ 'ਚ ਸ਼ਾਮਲ ਇਕ ਮੁਲਜ਼ਮ ਨਾਬਾਲਗ ਹੋਣ ਕਰਕੇ ਉਸ ਦੀ ਸੁਣਵਾਈ 'ਜੁਵੈਨਾਈਲ ਅਦਾਲਤ' ਦੇ ਅਧੀਨ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਮੁਕਤਸਰ ਦੀ ਪੁਲਸ ਨੇ 19 ਮਈ 2012 ਨੂੰ ਪਾਲ ਸਿੰਘ ਤੇ ਭਗਵਾਨ ਸਿੰਘ ਪਿੰਡ ਝੰਡੂਵਾਲਾ ਤੇ ਦਵਿੰਦਰ ਸਿੰਘ ਪਿੰਡ ਰੁਕਨਾ ਬੇਗੂ (ਫਿਰੋਜ਼ਪੁਰ) ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਪੁਲਸ ਅਨੁਸਾਰ ਪਾਲ ਸਿੰਘ ਤੇ ਭਗਵਾਨ ਸਿੰਘ ਜੋ ਪਿਓ-ਪੁੱਤ ਹਨ ਅਤੇ ਉਨ੍ਹਾਂ ਦਾ ਤੀਜਾ ਸਾਥੀ ਦਵਿੰਦਰ ਸਿੰਘ ਮੰਡੀ ਬਰੀਵਾਲਾ ਵਿਖੇ ਜਾਅਲੀ ਨੋਟ ਚਲਾ ਰਹੇ ਸਨ ਕਿ ਪੁਲਸ ਨੂੰ ਇਸਦੀ ਭਣਕ ਪੈ ਗਈ। ਪੁਲਸ ਵਲੋਂ ਕੀਤੀ ਪੜਤਾਲ ਦੌਰਾਨ ਦੋਸ਼ੀਆਂ ਕੋਲੋਂ ਕੁਝ ਜਾਅਲੀ ਨੋਟ ਫੜੇ ਗਏ ਸਨ। ਅਦਾਲਤ ਨੇ ਸੁਣਵਾਈ ਦੌਰਾਨ ਪੁਲਸ ਵਲੋਂ ਪੇਸ਼ ਕੀਤੇ ਸਬੂਤਾਂ ਅਤੇ ਵਕੀਲਾਂ ਦੀਆਂ ਦਲੀਲਾਂ ਦੇ ਆਧਾਰ 'ਤੇ ਦੋਸ਼ੀਆਂ ਨੂੰ ਜਾਅਲੀ ਕਰੰਸੀ ਛਾਪਣ ਦੇ ਦੋਸ਼ 'ਚ ਬਰੀ ਕਰਦਿਆਂ ਜਾਅਲੀ ਕਰੰਸੀ ਮਾਰਕੀਟ 'ਚ ਚਲਾਉਣ ਦੇ ਦੋਸ਼ਾਂ ਅਧੀਨ ਸਜ਼ਾ ਦਾ ਹੁਕਮ ਦਿੱਤਾ ਹੈ।
ਸਰਕਾਰੀ ਹਸਪਤਾਲ ਦੇ ਸਟਾਫ ਦੀ ਬੇਰੁਖ਼ੀ ਦਾ ਸ਼ਿਕਾਰ ਹੋਈ ਗਰਭਵਤੀ ਔਰਤ
NEXT STORY