ਅੰਮ੍ਰਿਤਸਰ (ਸੰਜੀਵ)-ਇਕ ਸਰਚ ਆਪਰੇਸ਼ਨ ਦੌਰਾਨ ਸੀ. ਆਈ. ਏ. ਸਟਾਫ ਅੰਮ੍ਰਿਤਸਰ ਦੀ ਪੁਲਸ ਨੇ ਰੇਲਵੇ ਸਟੇਸ਼ਨ ਨੇੜੇ ਗੈਂਗਸਟਰ ਅਭਿਜੀਤ ਸਿੰਘ ਉਰਫ ਅੰਕੁਰ ਲਿਖਾਰੀ ਨੂੰ ਉਸ ਦੇ 7 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਗਏ ਇਨ੍ਹਾਂ ਲੋਕਾਂ ਤੋਂ 32 ਬੋਰ ਦਾ ਪਿਸਤੌਲ, 30 ਬੋਰ ਦਾ ਪਿਸਤੌਲ, 20 ਜ਼ਿੰਦਾ ਕਾਰਤੂਸ, 315 ਬੋਰ ਦਾ ਪਿਸਤੌਲ , 2 ਤਲਵਾਰਾਂ ਤੇ 3 ਗੱਡੀਆਂ ਬਰਾਮਦ ਕੀਤੀਆਂ।
ਜ਼ਿਕਰਯੋਗ ਹੈ ਕਿ 2007 ਵਿਚ ਰਾਜੂ ਚਿਕਨਾ ਕਤਲ ਕੇਸ ਸੰਬੰਧੀ ਗੈਂਗਸਟਰ ਅੰਕੁਰ ਲਿਖਾਰੀ ਤੇ ਗੈਂਗਸਟਰ ਸੰਜੀਵ ਨਈਅਰ ਉਰਫ ਬੱਬਾ ਗ੍ਰਿਫਤਾਰ ਕਰਕੇ ਕੇਂਦਰੀ ਜੇਲ ਵਿਚ ਭੇਜੇ ਗਏ ਸੀ, ਜਿਨ੍ਹਾਂ ਨੂੰ ਅਦਾਲਤ ਵਲੋਂ ਸਜ਼ਾ ਸੁਣਾਈ ਗਈ ਸੀ। ਪੈਰੋਲ 'ਤੇ ਆਏ ਸੰਜੀਵ ਨਈਅਰ ਉਰਫ ਬੱਬਾ ਦੀ ਹੱਤਿਆ ਕਰ ਦਿੱਤੀ ਗਈ ਸੀ, ਜਦੋਂਕਿ ਅੰਕੁਰ ਲਿਖਾਰੀ ਜੇਲ ਵਿਚ ਬੰਦ ਸੀ।
ਹਾਲ ਹੀ ਵਿਚ ਉਹ ਪੈਰੋਲ 'ਤੇ ਬਾਹਰ ਆਇਆ ਸੀ ਤੇ ਰੇਲਵੇ ਸਟੇਸ਼ਨ ਦੇ ਨੇੜੇ ਆਪਣੇ ਸਾਥੀਆਂ ਨਾਲ ਸ਼ਹਿਰ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ। ਇਸ ਤੋਂ ਬਾਅਦ ਗੈਂਗਸਟਰ ਅੰਕੁਰ ਲਿਖਾਰੀ ਅਤੇ ਉਸਦੇ ਸਾਥੀਆਂ ਨੂੰ ਰੇਲਵੇ ਸਟੇਸ਼ਨ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਦੂਜੇ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ਼ਰਮਨਾਕ : ਸਰਕਾਰੀ ਟੀਚਰ ਨੇ ਨਾਬਾਲਗਾ ਨਾਲ ਕੀਤਾ ਮੂੰਹ ਕਾਲਾ
NEXT STORY