ਅੰਮ੍ਰਿਤਸਰ-ਸ਼ਹਿਰ ਦੇ ਹੁਸੈਨਪੁਰਾ ਇਲਾਕੇ 'ਚ ਬਣੇ ਦੀਪ ਹੋਟਲ 'ਚ ਬੀਤੇ ਦਿਨ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਨੌਜਵਾਨ ਦੇ ਕਮਰੇ 'ਚੋਂ ਨਸ਼ੇ ਦਾ ਸਮਾਨ ਮਿਲਿਆ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਮੌਤ ਨਸ਼ਾ ਲੈਣ ਕਾਰਨ ਹੋਈ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਸੰਦੀਪ ਸਿੰਘ ਪਟਿਆਲਾ ਦਾ ਰਹਿਣ ਵਾਲਾ ਸੀ ਅਤੇ ਦੇਹਰਾਦੂਨ 'ਚ ਪੜ੍ਹਦਾ ਸੀ। ਬੀਤੇ ਦਿਨ ਉਸ ਨੇ ਅੰਮ੍ਰਿਤਸਰ ਦੇ ਦੀਪ ਹੋਟਲ 'ਚ ਇਕ ਕਮਰਾ ਬੁੱਕ ਕਿਰਾਏ 'ਤੇ ਲਿਆ।
ਸ਼ਾਮ ਦੇ ਸਮੇਂ ਜਦੋਂ ਹੋਟਲ ਦੇ ਕਰਮਚਾਰੀਆਂ ਦੇ ਦਰਵਾਜ਼ਾ ਖੜਕਾਉਣ ਤੋਂ ਬਾਅਦ ਨਹੀਂ ਖੁੱਲ੍ਹਿਆ ਤਾਂ ਉਨ੍ਹਾਂ ਨੇ ਅੰਦਰ ਦੇਖਿਆ। ਨਜੌਵਾਨ ਦੀ ਲਾਸ਼ ਅੰਦਰ ਪਈ ਹੋਈ ਸੀ ਅਤੇ ਕੋਲ ਹੀ ਨਸ਼ੇ ਦਾ ਸਮਾਨ ਵੀ ਪਿਆ ਹੋਇਆ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਇਸ ਮਾਮਲੇ ਸੰਬੰਧੀ ਮ੍ਰਿਤਕ ਦੇ ਘਰਵਾਲਿਆਂ ਨੂੰ ਸੂਚਨਾ ਦੇ ਦਿੱਤੀ ਹੈ।
ਪੂਰੇ ਜੋਸ਼ ਨਾਲ ਲੜਕੇ 2017 'ਚ ਬਣਾਵਾਂਗੇ ਸਰਕਾਰ : ਭਗਵੰਤ ਮਾਨ
NEXT STORY