ਸ੍ਰੀ ਮਾਛੀਵਾੜਾ ਸਾਹਿਬ,(ਟੱਕਰ/ਸਚਦੇਵਾ)— ਪਿਛਲੇ 2 ਦਿਨਾਂ ਭਾਰੀ ਬਾਰਿਸ਼ ਪੈਣ ਤੋਂ ਬਾਅਦ ਭਾਵੇਂ ਕਿ ਮੌਸਮ ਸਾਫ ਹੋ ਗਿਆ ਹੈ ਪਰ ਬੇਟ ਇਲਾਕੇ ਦੇ ਕਈ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਪਾਣੀ 'ਚ ਡੁੱਬੀ ਹੋਈ ਹੈ, ਜਿਸ ਨੂੰ ਬਚਾਉਣ ਲਈ ਸੰਬੰਧਿਤ ਜ਼ਿਮੀਂਦਾਰਾਂ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਡ ਚੌਂਤਾ, ਮਿਆਣੀ, ਬਲੀਏਵਾਲ, ਹਾਦੀਵਾਲ, ਚੌਂਤਾ, ਸਤਿਆਣਾ ਤੇ ਜਿਊਣੇਵਾਲ ਆਦਿ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਵਿਚ ਅਜੇ ਵੀ ਗੋਡੇ-ਗੋਡੇ ਪਾਣੀ ਖੜ੍ਹਾ ਹੈ। ਇਹ ਜ਼ਮੀਨਾਂ ਨੀਵੀਆਂ ਹੋਣ ਕਾਰਨ ਇਸ ਵਿਚ ਖੜ੍ਹੇ ਪਾਣੀ ਦਾ ਕਿਸੇ ਪਾਸੇ ਨਿਕਾਸ ਨਾ ਹੋਣ ਕਾਰਨ ਜ਼ਿਮੀਂਦਾਰਾਂ ਵਲੋਂ ਜੇ. ਸੀ. ਬੀ. ਮਸ਼ੀਨਾਂ ਮੰਗਵਾ ਕੇ ਖੇਤਾਂ ਦੇ ਨੇੜੇ ਖਾਲੀ ਥਾਵਾਂ 'ਚ ਮਸ਼ੀਨਾਂ ਰਾਹੀਂ ਟੋਏ ਪੁੱਟ ਕੇ ਖੇਤਾਂ ਵਿਚਲਾ ਪਾਣੀ ਇਨ੍ਹਾਂ ਟੋਇਆਂ ਵਿਚ ਕੱਢ ਕੇ ਖੇਤਾਂ ਨੂੰ ਖਾਲੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਪਾਣੀ ਦੀ ਮਾਰ ਹੇਠ ਆਏ ਇਨ੍ਹਾਂ ਪਿੰਡਾਂ ਦੇ ਕੁਝ ਜ਼ਿਮੀਂਦਾਰਾਂ ਸਰਪੰਚ ਬਲਵਿੰਦਰ ਰਾਮ ਹਾਦੀਵਾਲ, ਸਰਪੰਚ ਅਸ਼ੋਕ ਕੁਮਾਰ ਸਤਿਆਣਾ, ਸਰਪੰਚ ਅਮਰਜੀਤ ਸਿੰਘ ਬਲੀਏਵਾਲ, ਕਮਲਜੀਤ ਸਿੰਘ ਬਲੀਏਵਾਲ, ਸਾਬਕਾ ਸਰਪੰਚ ਮੰਗਤ ਰਾਮ ਸਤਿਆਣਾ, ਸਾਬਕਾ ਸਰਪੰਚ ਗੁਰਨਾਮ ਸਿੰਘ ਬਲੀਏਵਾਲ, ਪੰਚ ਪ੍ਰਿਤਪਾਲ ਸਿੰਘ, ਪੰਚ ਡਾ. ਗੁਰਮੀਤ ਸਿੰਘ, ਸਾਬਕਾ ਸਰਪੰਚ ਜੀਤ ਸਿੰਘ, ਨੰਬਰਦਾਰ ਸਰੂਪ ਸਿੰਘ, ਪੰਚ ਗੁਰਮੀਤ ਸਿੰਘ, ਮੱਲ ਸਿੰਘ, ਗਰੀਬ ਦਾਸ ਹਾਦੀਵਾਲ, ਪਾਲੀ ਸਤਿਆਣਾ, ਪੰਮੀ ਸਤਿਆਣਾ, ਬਿੰਦਾ ਢਿੱਲੋਂ, ਅਮਨਦੀਪ ਸਿੰਘ ਗਰੇਵਾਲ, ਹਰਜੀਤ ਸਿੰਘ ਢਿੱਲੋਂ, ਸ਼ੇਰ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ ਭੱਟੀ, ਦਿਲਬਾਗ ਸਿੰਘ, ਜਿੰਦਰ ਸਿੰਘ, ਜੋਤੀ ਮਿਆਣੀ, ਰਸ਼ਪਾਲ ਸਿੰਘ, ਮੇਜਰ ਸਿੰਘ ਔਲਖ, ਉਜਾਗਰ ਸਿੰਘ, ਸਵਰਨ ਸਿੰਘ, ਪਿਆਰਾ ਸਿੰਘ ਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਪਾਣੀ ਨੂੰ ਜਲਦੀ ਅੰਦਰ ਨਹੀਂ ਸੋਖਦੀ, ਇਸ ਕਰਕੇ ਇਹ ਪਾਣੀ ਖੇਤਾਂ ਵਿਚ ਜਮ੍ਹਾ ਹੋ ਗਿਆ ਹੈ ਤੇ ਜੇਕਰ ਕੁਝ ਦਿਨ ਪਾਣੀ ਹੋਰ ਖੇਤਾਂ 'ਚ ਖੜ੍ਹਾ ਰਿਹਾ ਤਾਂ ਕਣਕ ਦਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਸਿਆਸੀ ਆਗੂ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ।
ਜ਼ਿੰਦਗੀ ਦੇ ਰੰਗਾਂ 'ਤੇ ਕਿਤੇ ਭਾਰੀ ਨਾ ਪੈ ਜਾਵੇ 'ਹੋਲੀ' ਦਾ ਰੰਗ (ਦੇਖੋ ਤਸਵੀਰਾਂ)
NEXT STORY