ਜਲਾਲਾਬਾਦ-ਹੋਲੀ ਦਾ ਤਿਉਹਾਰ ਮਨਾਉਣ ਲਈ ਬੇਸ਼ੱਕ ਬਾਜ਼ਾਰ 'ਚ ਰੰਗ, ਗੁਲਾਲ ਅਤੇ ਪਿਚਕਾਰੀਆਂ ਸਜੀਆਂ ਹੋਈਆਂ ਹਨ ਪਰ ਤੁਹਾਨੂੰ ਥੋੜ੍ਹਾ ਸਾਵਧਾਨ ਹੋÎਣ ਦੀ ਲੋੜ ਹੈ। ਖਰੀਦਦਾਰੀ 'ਚ ਥੋੜ੍ਹੀ ਜਿਹੀ ਲਾਪ੍ਰਵਾਹੀ ਤੁਹਾਡੀ ਜ਼ਿੰਦਗੀ 'ਚ ਹਨੇਰਾ ਕਰ ਸਕਦੀ ਹੈ। ਹੋਲੀ ਦੇ ਰੰਗ ਗੁਲਾਲ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਖਰਾਬ ਕਰ ਸਕਦੇ ਹਨ ਅਤੇ ਤੁਹਾਡੀ ਰੰਗ-ਬਿਰੰਗੀ ਦੁਨੀਆ 'ਚ ਹਨੇਰਾ ਲਿਆ ਸਕਦੇ ਹਨ ਕਿਉਂਕਿ ਬਜ਼ਾਰ 'ਚ ਕੈਮੀਕਲ ਵਾਲੇ ਰੰਗ ਵੇਚੇ ਜਾ ਰਹੇ ਹਨ, ਜੋ ਅੱਖਾਂ ਦੀ ਰੌਸ਼ਨੀ ਖੋਹ ਸਕਦੇ ਹਨ।
►ਧਿਆਨ ਨਾਲ ਖਰੀਦੋ ਰੰਗ
ਹੋਲੀ 'ਤੇ ਬਾਜ਼ਾਰ 'ਚ ਕਈ ਤਰ੍ਹਾਂ ਦੇ ਹਾਨੀਕਾਰਕ ਕੈਮੀਕਲ-ਯੁਕਤ ਰੰਗਾਂ ਦੀ ਭਰਮਾਰ ਹੁੰਦੀ ਹੈ, ਜਿਸ 'ਚ ਸਪਰੇਅ 'ਚ ਭਰਿਆ ਰੰਗ ਸਿਹਤ ਲਈ ਕਾਫੀ ਖਤਰਨਾਕ ਸਿੱਧ ਹੋ ਸਕਦਾ ਹੈ, ਇਸ ਲਈ ਸਮਝਦਾਰੀ ਅਤੇ ਬਚਾਅ ਇਸੇ 'ਚ ਹੈ ਕਿ ਪੂਰੀ ਤਰ੍ਹਾਂ ਨਾਲ ਜਾਂਚ ਪਰਖ ਕਰਨ ਤੋਂ ਬਾਅਦ ਹੀ ਬ੍ਰਾਂਡਡ ਕੰਪਨੀਆਂ ਦਾ ਗੁਲਾਲ ਜਾਂ ਰੰਗ ਖਰੀਦੋ
►ਹੋਲੀ ਖੇਡਣ ਤੋਂ ਪਹਿਲਾਂ ਕਰੋ ਨਾਰੀਅਲ ਤੇਲ ਦੀ ਮਾਲਸ਼
ਡਾ. ਮਲੇਠੀਆ ਨੇ ਦੱਸਿਆ ਕਿ ਕੈਮੀਕਲ ਵਾਲੇ ਰੰਗਾਂ ਦੇ ਪ੍ਰਭਾਵ ਤੋਂ ਬਚਣ ਲਈ ਸਰੀਰ 'ਤੇ ਨਾਰੀਅਲ ਤੇਲ ਦੀ ਮਾਲਿਸ਼ ਕੀਤੀ ਜਾਵੇ ਤਾਂ ਕਿ ਚਮੜੀ ਸਿੱਧੇ ਕਲਰ 'ਚ ਮੌਜੂਦ ਹਾਨੀਕਾਰਕ ਰਸਾਇਣ ਤੱਤਾਂ ਦੇ ਸੰਪਰਕ 'ਚ ਨਾ ਆ ਸਕੇ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਹੋ ਸਕੇ, ਕੁਦਰਤੀ ਰੰਗਾਂ ਦਾ ਇਸਤੇਮਾਲ ਕੀਤਾ ਜਾਵੇ। ਹੋਲੀ ਦੇ ਖਰਾਬ ਰੰਗ ਨਾਲ ਸਰੀਰ 'ਤੇ ਜਲਣ, ਖੁਜਲੀ ਵਰਗੀਆਂ ਬੀਮਾਰੀਆਂ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ ਜਿਸ ਤੋਂ ਲੋਕਾਂ ਨੂੰ ਪ੍ਰਹੇਜ਼ ਕਰਨ ਦੀ ਲੋੜ ਹੈ।
►ਹੋਲੀ ਖੇਡਣ ਤੋਂ ਪਹਿਲਾਂ ਵਰਤੋ ਇਹ ਸਾਵਧਾਨੀਆਂ
►ਜਾਂਚ ਪਰਖ ਕਰਕੇ ਬ੍ਰਾਂਡਡ ਕੰਪਨੀ ਦੇ ਰੰਗ ਤੇ ਗੁਲਾਲ ਦਾ ਇਸਤੇਮਾਲ ਕਰੋ।
►ਰੰਗ ਅਤੇ ਗੁਲਾਲ ਲਗਾਉਂਦੇ ਸਮੇਂ ਅੱਖਾਂ ਨੂੰ ਇਸ ਦੇ ਸੰਪਰਕ 'ਚ ਨਾ ਆਉਣ ਦਿਓ।
►ਸਪਰੇਅ ਵਾਲੇ ਰੰਗਾਂ ਦਾ ਇਸਤੇਮਾਲ ਨਾ ਕਰੋ।
►ਕੈਮੀਕਲ ਵਾਲੇ ਰੰਗਾਂ ਦੇ ਇਸਤੇਮਾਲ ਤੋਂ ਬਚੋ।
►ਜੇਕਰ ਪਾਣੀ ਦਾ ਇਸਤੇਮਾਲ ਕਰਨਾ ਹੈ ਤਾਂ ਸਾਧਾਰਨ ਪਾਣੀ ਦਾ ਇਸਤੇਮਾਲ ਕਰਕੇ ਹੋਲੀ ਖੇਡੋ।
►ਹੋਲੀ 'ਤੇ ਪਾਣੀ ਦੀ ਕਰੋ ਬੱਚਤ
ਖੱਤਰੀ ਸਭਾ ਦੇ ਪ੍ਰਧਾਨ ਅਤੇ ਸਮਾਜ-ਸੇਵੀ ਡਾ. ਬਿਮਲ ਖੰਨਾ ਅਤੇ ਵਿਜੇ ਟੰਡਨ ਦਾ ਕਹਿਣਾ ਹੈ ਕਿ ਹੋਲੀ ਖੇਡਣ ਲਈ ਚੰਦਨ ਅਤੇ ਗੁਲਾਲ ਆਦਿ ਦਾ ਪ੍ਰਯੋਗ ਕੀਤਾ ਜਾਵੇ, ਨਾਲ ਹੀ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾਵੇ ਕਿਉਂਕਿ ਇਨ੍ਹਾਂ ਗੱਲਾਂ ਦੀ ਉਲੰਘਣਾ ਕਰਨ 'ਤੇ ਸਾਨੂੰ ਸਿਰਫ ਨੁਕਸਾਨ ਹੀ ਹੋਣ ਵਾਲਾ ਹੈ। ਪਾਣੀ ਨਾਲ ਜ਼ਿਆਦਾ ਖੇਡਣ ਕਰਕੇ ਅਸੀਂ ਬੀਮਾਰ ਪੈ ਸਕਦੇ ਹਾਂ। ਪਾਣੀ ਨਾਲ ਹੀ ਸਾਡੀ ਜ਼ਿੰਦਗੀ ਹੈ ਅਤੇ ਮਾੜੇ ਰੰਗਾਂ ਦਾ ਇਸਤੇਮਾਲ ਨਾ ਕਰਕੇ ਅਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖ ਸਕਦੇ ਹਾਂ।
ਜ਼ੀਰੋ ਡਰਿੱਲ ਵਿਧੀ ਨਾਲ ਬੀਜੀ ਕਣਕ ਝੱਖੜ ਨਾਲ ਵੀ ਨਹੀਂ ਡਿੱਗੀ
NEXT STORY