ਪਠਾਨਕੋਟ/ਭੋਆ, (ਸ਼ਾਰਦਾ)— ਬੀਤੇ ਦਿਨਾਂ ਤੋਂ ਜਾਰੀ ਤੇਜ਼ ਬਰਸਾਤ ਨਾਲ ਲਹਿਰਾਉਂਦੀਆਂ ਫਸਲਾਂ ਦੀ ਬਰਬਾਦੀ ਹੋਈ ਹੈ। ਭੋਆ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਨੋਮਨੀ ਨਾਲੇ ਨੇ ਵੀ ਪਿੰਡ ਮਲਕਾਨਾ, ਹਜਾਤੀਚੱਕ, ਨੰਗਲ ਫਰੀਦਾਂ, ਫੂਲਪੁਰ, ਬੇਗੋਵਾਲ (ਤਾਰਾਗੜ੍ਹ) ਵਿਚ ਮਚਾਈ ਗਈ ਤਬਾਹੀ ਦੀ ਛਾਪ ਛੱਡੀ ਹੈ।
ਹਨੇਰੀ ਅਤੇ ਤੇਜ਼ ਬਾਰਿਸ਼ ਨਾਲ ਨੋਮਨੀ ਨਾਲੇ ਨੇ ਤਾਲਮੇਲ ਸਥਾਪਤ ਕਰਕੇ ਉਕਤ ਪਿੰਡਾਂ ਦੇ ਖੇਤਾਂ ਵਿਚ ਖੜ੍ਹੀਆਂ ਫਸਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਸ ਨਾਲ ਕਈ ਏਕੜ ਕਣਕ ਦੀ ਫਸਲ ਵਿੱਛ ਗਈ। ਖੇਤਾਂ ਵਿਚ ਪਾਣੀ ਭਰੇ ਜਾਣ ਨਾਲ ਅਤੇ ਨਮੀ ਦੇ ਕਾਰਨ ਫਸਲਾਂ ਨੂੰ ਬੀਮਾਰੀ ਲੱਗਣ ਦੇ ਸ਼ੱਕ ਨਾਲ ਕਿਸਾਨਾਂ ਨੇ ਆਪਣੀ ਕੱਚੀ ਫਸਲ ਨੂੰ ਹੀ ਵੱਢਣਾ ਤੇ ਪਸ਼ੂਆਂ ਨੂੰ ਖਵਾਉਣਾ ਸ਼ੁਰੂ ਕਰ ਦਿੱਤਾ ਹੈ।
ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਨੋਮਨੀ ਨਾਲੇ ਦਾ ਪੱਧਰ ਵਧਣ ਨਾਲ ਖੇਤਾਂ ਵਿਚ ਪਾਣੀ ਭਰ ਗਿਆ ਅਤੇ ਪਾਣੀ ਖੜ੍ਹਾ ਰਹਿਣ ਨਾਲ ਨਮੀ ਵਧੇਰੇ ਹੋ ਗਈ ਹੈ।
ਉਥੇ ਹਨੇਰੀ ਨੇ ਲਹਿਰਾਉਂਦੀਆਂ ਫਸਲਾਂ ਖੇਤਾਂ ਵਿੱਛਾ ਦਿੱਤੀਆਂ ਹਨ। ਪ੍ਰਭਾਵਿਤ ਕਿਸਾਨਾਂ ਨੇ ਮੰਗ ਕੀਤੀ ਕਿ ਨੋਮਨੀ ਨਾਲੇ ਨਾਲ ਪ੍ਰਭਾਵਿਤ ਹੋਈ ਕਣਕ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ।
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਣਕ ਤੇ ਹੋਰ ਫਸਲਾਂ ਦਾ ਭਾਰੀ ਨੁਕਸਾਨ
NEXT STORY